ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਜਵਾਨ ਨਾਲ 28 ਲੱਖ ਰੁਪਏ ਦੀ ਠੱਗੀ

07:20 AM Jul 25, 2020 IST

ਪੱਤਰ ਪ੍ਰੇਰਕ
ਯਮੁਨਾਨਗਰ, 24 ਜੁਲਾਈ

Advertisement

ਇੱਥੇ ਵਿਦੇਸ਼ ਭੇਜਣ ਦੇ ਨਾਂ ’ਤੇ ਇੱਕ ਨੌਜਵਾਨ ਤੋਂ 28 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣਾ ਆਇਆ ਹੈ। ਪਿੰਡ ਗੋਬਿੰਦਪੁਰੀ ਵਾਸੀ ਵਿਕਾਸ ਕੁਮਾਰ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਸ ਦਾ ਲੜਕਾ ਪੜ੍ਹਾਈ ਪੂਰੀ ਕਰਨ ਮਗਰੋਂ ਰੁਜ਼ਗਾਰ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਕੁਲਵੰਤ ਸਿੰਘ ਨਾਲ ਹੋਈ ਜਿਸ ਨੇ ਅੰਬਾਲਾ ਸਿਟੀ ਵਿੱਚ ਆਪਣਾ ਦਫਤਰ ਬਣਾ ਰੱਖਿਆ ਸੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਵਿਦੇਸ਼ ਉਸ ਦੇ ਲੜਕ ਨੂੰ ਵਿਦੇਸ਼ ਭੇਜ ਸਕਦਾ ਹੈ, ਜਿਸ ’ਤੇ 28 ਲੱਖ ਰੁਪਏ ਦਾ ਖਰਚ ਆਉਣ ਦੀ ਗੱਲ ਕਹੀ। ਜਿਸ ਤੇ ਉਹ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਉਸ ਨੇ ਇਹ ਰਕਮ ਕੁਲਵੰਤ ਨੂੰ ਦੇ ਦਿੱਤੀ। ਰਕਮ ਲੈਣ ਮਗਰੋਂ ਉਸ ਨੇ ਨੇ ਉਸ ਦੇ ਪੁੱਤਰ ਨੂੰ ਜਲਦੀ ਹੀ ਵਿਦੇਸ਼ ਭੇਜ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਉਸ ਨੇ ਅੱਜ ਤੱਕ ਉਸ ਦੇ ਲੜਕੇ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਨਾ ਪੈਸੇ ਵਾਪਸ ਕੀਤੇ ਹਨ। ਪੈਸੇ ਮੰਗਣ ’ਤੇ ਕਥਿਤ ਧਮਕੀਆਂ ਦੇ ਰਿਹਾ ਹੈ।

Advertisement
Advertisement
Tags :
ਠੱਗੀਨੌਜਵਾਨਰੁਪਏ