ਪੱਤਰ ਪ੍ਰੇਰਕਧਾਰੀਵਾਲ, 4 ਜੂਨਲੜਕੀ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਧਾਰੀਵਾਲ ਵਿੱਚ ਪੁਲੀਸ ਨੇ ਦੋ ਔਰਤਾਂ ਸਮੇਤ ਚਾਰ ਜਣਿਆਂ ਵਿਰੁੱਧ ਧਾਰਾ 420,120ਬੀ ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਹੈ। ਥਾਣਾ ਧਾਰੀਵਾਲ ਦੇ ਮੁਖੀ ਸਬ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਪਿੰਡ ਉਗੜੂ ਖੈੜਾ ਜ਼ਿਲ੍ਹਾ ਗੁਰਦਾਸਪੁਰ ਨੇ ਉਚ ਪੁਲੀਸ ਅਧਿਕਾਰੀਆਂ ਨੂੰ ਦਰਖਾਸਤ ਰਾਹੀਂ ਦੱਸਿਆ ਕਿ ਉਸਦੀ ਲੜਕੀ ਮਨਦੀਪ ਕੌਰ ਨੂੰ ਵਿਦੇਸ ਕਨੇਡਾ ਭੇਜਣ ਦਾ ਝਾਸਾ ਦੇ ਕੇ 25 ਲੱਖ ਰੁਪਏ ਸਾਹਿਲ ਪੁੱਤਰ ਅਸ਼ਵਨੀ ਕੁਮਾਰ, ਅੰਸੂ ਪਤਨੀ ਸਾਹਿਲ ਵਾਸੀਆਨ ਨਿਊ ਕ੍ਰਿਸ਼ਨਾ ਨਗਰ ਹੁਸ਼ਿਆਪੁਰ, ਨਿਤਿਸ਼ ਗੁਪਤਾ ਪੁੱਤਰ ਰਾਜ ਕਪੂਰ ਵਾਸੀ ਦਿੱਲੀ, ਸਵਰਨਜੀਤ ਕੌਰ ਪਤਨੀ ਸ਼ੇਰ ਸਿੰਘ ਵਾਸੀ ਏ.ਐਸ ਨਗਰ ਮੋਹਾਲੀ ਨੇ ਲਏ ਸਨ। ਇਨ੍ਹਾਂ ਨੇ ਉਸ (ਲਖਵਿੰਦਰ ਸਿੰਘ) ਦੀ ਲੜਕੀ ਵਿਦੇਸ਼ ਨਹੀਂ ਭੇਜਿਆ ਅਤੇ ਪੈਸੇ ਨਾ ਵਾਪਸ ਕਰਕੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਡੀਐਸਪੀ ਕਲਾਨੌਰ ਦੁਆਰਾ ਕਰਨ ਮਗਰੋਂ ਏਐੱਸਆਈ ਸੁਖਦੇਵ ਸਿੰਘ ਨੇ ਲਖਵਿੰਦਰ ਸਿੰਘ ਦੇ ਬਿਆਨਾਂ ਅਨੁਸਾਰ ਸਾਹਿਲ, ਅੰਸੂ, ਨਿਤਿਸ ਗੁਪਤਾ ਅਤੇ ਸਵਰਨਜੀਤ ਕੌਰ ਖ਼ਿਲਾਫ਼ ਥਾਣਾ ਧਾਰੀਵਾਲ ਵਿੱਚ ਮੁਕੱਦਮਾ ਦਰਜ ਕੀਤਾ ਹੈ।