ਘਰ ਬੈਠੇ ਕਮਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਜੁਲਾਈ
ਥਾਣਾ ਜਮਾਲਪੁਰ ਦੀ ਪੁਲੀਸ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਘਰ ਬੈਠੇ ਲੱਖਾਂ ਰੁਪਏ ਕਮਾਉਣ ਦਾ ਝਾਂਸਾ ਦੇਕ ੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਫੇਸ-3 ਜੀਕੇ ਇਸਟੇਟ ਮੁੰਡੀਆ ਕਲਾਂ ਵਾਸੀ ਮਨੀ ਸੋਨੀ ਨੇ ਦੱਸਿਆ ਹੈ ਕਿ ਨਾਮਲੂਮ ਵਿਅਕਤੀ ਨੇ ਉਸ ਨੂੰ ਵੱਟਸਐਪ ਮੋਬਾਈਲ ਨੰਬਰ 81419-65034 ਤੋਂ ਮੈਸੇਜ ਕਰਕੇ ਪਾਰਟ ਟਾਈਮ ਘਰ ਬੈਠੇ ਹੀ ਕੰਮ ਕਰਕੇ ਲੱਖਾਂ ਰੁਪਏ ਕਮਾਉਣ ਬਾਰੇ ਦੱਸਿਆ। ਉਸ ਵੱਲੋਂ ਦਿਲਚਸਪੀ ਦਿਖਾਉਣ ਤੇ ਉਨ੍ਹਾਂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸ ਬਦਲੇ ਉਸ ਨੂੰ 50 ਰੁਪਏ ਪ੍ਰਤੀ ਸਬਸਕ੍ਰਿਪਸ਼ਨ ਮਿਲਣਗੇ। ਉਸ ਵੱਲੋਂ ਤਿੰਨ ਯੂਟਿਊਬ ਚੈਨਲ ਸਬਸਕ੍ਰਾਈਬ ਕੀਤੇ ਤਾਂ ਉਨ੍ਹਾਂ ਨੇ ਉਸਦੇ ਖਾਤੇ ਵਿੱਚ 150 ਰੁਪਏ ਟ੍ਰਾਂਸਫਰ ਕਰ ਦਿੱਤੇ। ਉਸ ਨੂੰ ਟੈਲੀਗ੍ਰਾਮ ਦੇ ਗਰੁੱਪ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਟਾਸਕ ਦੀ ਪੇਮੇਂਟ ਆਪਣੇ ਬੈਂਕ ਖਾਤਾ ਆਈਸੀਆਈਸੀਆਈ ਬੈਂਕ ਦੇ ਖਾਤੇ ਵਿੱਚ ਪਾਉਣ ਨੂੰ ਕਿਹਾ। ਉਸ ਵੱਲੋਂ ਟਾਸਕ ਪਾਉਣ ’ਤੇ ਇਨਾਮ ਸਮੇਤ ਰਕਮ ਵਾਪਿਸ ਆਉਂਦੀ ਰਹੀ। ਬਾਅਦ ਵਿੱਚ ਉਹ ਵੱਲੋਂ ਇਸ ਟਾਸਕ ਪਰ ਲਗਾਏ ਵੱਖ-ਵੱਖ ਤਰੀਕਾਂ ਨੂੰ 2.42 ਲੱਖ ਰੁਪਏ ਵਾਪਿਸ ਨਹੀਂ ਆਏ। ਥਾਣੇਦਾਰ ਸਤਵੰਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਤਫ਼ਤੀਸ਼ ਦੌਰਾਨ ਜੋਨਸਨ ਰਾਜ ਵਾਸੀ ਬੰਗਲੌਰ ਅਤੇ ਅੰਕਿਤ ਵਾਸੀ ਮੁੰਬਈ ਖ਼ਿਲਾਫ਼ ਕੇਸ ਦਰਜ ਕੀਤਾ ਹੈ।