ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਾਇਦਾਦ ਦੇ ਮਾਮਲੇ ਵਿੱਚ ਲੱਖਾਂ ਦੀ ਠੱਗੀ

07:52 AM Apr 27, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਅਪਰੈਲ
ਪੁਲੀਸ ਨੇ ਜਾਇਦਾਦ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਠੱਗੀ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਆਈ ਬਲਾਕ ਸਰਾਭਾ ਨਗਰ ਵਾਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਖੰਨਾ ਕਲੋਨੀ ਫੇਸ-3 ਥਰੀਕੇ ਵਾਸੀ ਗੁਰਵਿੰਦਰ ਸਿੰਘ ਉਰਫ਼ ਵਿੱਕੀ ਨੇ ਉਸ ਨਾਲ ਲਿਖਤੀ ਇਕਰਾਰ ਕੀਤਾ ਕਿ ਪਲਾਟ ਨੰਬਰ 15 ਰਕਬਾ 181 ਵਰਗ ਗਜ਼ ਵਾਕਿਆ ਪਿੰਡ ਥਰੀਕੇ ਦੀ ਖੰਨਾ ਕਲੋਨੀ ਵਿੱਚ ਦੋ ਕੋਠੀਆਂ ਬਣਾ ਕੇ ਵੇਚਣੀਆਂ ਹਨ ਅਤੇ ਉਸਦਾ ਮੁਨਾਫ਼ਾ ਆਪਸ ਵਿੱਚ ਵੰਡਣਾ ਹੈ। ਉਸਨੇ ਇਸ ਸਬੰਧੀ 14 ਲੱਖ ਰੁਪਏ ਹਾਸਲ ਕਰਕੇ ਇੱਕ ਕੋਠੀ ਤਿਆਰ ਕਰਕੇ ਉਸ ਵਿੱਚ ਖ਼ੁਦ ਪਰਿਵਾਰ ਸਮੇਤ ਰਹਿਣ ਲੱਗ ਪਿਆ। ਜਦੋਂ ਉਸਨੇ ਪੈਸੇ ਮੰਗੇ ਤਾਂ ਉਸਨੇ ਪੰਜ ਲੱਖ ਰੁਪਏ ਦੇ ਦੋ ਚੈੱਕ ਦੇ ਦਿੱਤੇ ਜੋ ਬਾਊਂਸ ਹੋ ਗਏ। ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਹੈ ਕਿ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
Advertisement