ਝੂਠੇ ਕੇਸ ਦੀ ਕਹਾਣੀ ਘੜ ਕੇ ਮਾਰੀ 8 ਲੱਖ ਦੀ ਠੱਗੀ
10:08 AM Nov 10, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 9 ਨਵੰਬਰ
ਸ਼ਹਿਰ ਦੇ ਇੱਕ ਵਸਨੀਕ ਤੋਂ ਇੱਕ ਅਣਜਾਣ ਸਖ਼ਸ਼ ਨੇ ਵੱਟਸਐਪ ਕਾਲ ਕਰ ਕੇ ਉਸਦੇ ਭਤੀਜੇ ਨੂੰ ਇੱਕ ਸੰਗੀਨ ਕੇਸ ਵਿੱਚੋਂ ਬਾਹਰ ਕੱਢਣ ਦੀ ਕਹਾਣੀ ਬੁਣ ਕੇ 8 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਕਰਾਈਮ ਫ਼ਰੀਦਕੋਟ ਨੇ ਅਸ਼ੋਕ ਕੁਮਾਰ ਪੁੱਤਰ ਮਦਨ ਲਾਲ ਵਾਸੀ ਸੱਟਾ ਬਾਜ਼ਾਰ ਕੋਟਕਪੂਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਹੈ। ਮਾਮਲਾ ਜ਼ਿਲ੍ਹਾ ਪੁਲੀਸ ਮੁਖੀ ਫ਼ਰੀਦਕੋਟ ਪ੍ਰਗਿਆ ਜੈਨ ਕੋਲ ਦੇ ਧਿਆਨ ਵਿੱਚ ਆਉਣ ’ਤੇ ਮਾਮਲਾ ਮੁਕੱਦਮਾ ਦਰਜ ਹੋਣ ਜਾਂਚ ਇੰਸਪੈਕਟਰ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਗਈ। ਐੱਸਐੱਸਪੀ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਧੁਨਿਕਤਾ ਦੇ ਦੌਰ ਵਿੱਚ ਆਨਲਾਈਨ ਠੱਗੀਆਂ ਦੇ ਮਾਮਲੇ ਵੱਧ ਰਹੇ ਹਨ। ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣਾ ਪਵੇਗਾ। ਉਨ੍ਹਾਂ ਆਖਿਆ ਕਿ ਜਦੋਂ ਵੀ ਇਸ ਤਰ੍ਹਾਂ ਦਾ ਫ਼ੋਨ ਆਉਣ ਤਾਂ ਘਬਰਾ ਕੇ ਠੱਗਾਂ ਨੂੰ ਪੈਸਾਂ ਟਰਾਂਸਫਰ ਨਾ ਕੀਤਾ ਜਾਵੇ। ਸਗੋਂ ਇਸ ਸਬੰਧ ਤੁਰੰਤ ਪੁਲੀਸ ਦੀ ਮਦਦ ਲਈ ਜਾਵੇ।
Advertisement
Advertisement
Advertisement