ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰਜ਼ੀ ਦਸਤਾਵੇਜ਼ਾਂ ’ਤੇ 34 ਲੱਖ ਰੁਪਏ ਦੀ ਧੋਖਾਧੜੀ

08:54 AM Aug 31, 2024 IST

ਪੱਤਰ ਪ੍ਰੇਰਕ
ਟੋਹਾਣਾ, 30 ਅਗਸਤ
ਬੈਂਕ ਤੋਂ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ 34 ਲੱਖ ਰੁਪਏ ਦਾ ਕਰਜ਼ਾ ਲੈਣ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਬੈਂਕ ਦੇ ਖਾਤਾਧਾਰਕ ਪ੍ਰਵੀਨ ਕੁਮਾਰ ਦੇ ਸਰਨਾਵੀਏ ਨੇ ਉਸਦੇ ਬੱਚਤ ਖਾਤੇ ’ਚੋਂ 34 ਲੱਖ ਰੁਪਏ ਦਾ ਕਰਜ਼ਾ ਲੈਣ ਦੀ ਧੋਖਾਧੜੀ ਦਾ ਪਤਾ ਲਗ ਜਾਣ ’ਤੇ ਸਾਈਬਰ ਪੁਲੀਸ ਨੇ ਵਿਕਾਸ ਕੁਮਾਰ ਵਾਸੀ ਹਾਊਸਿੰਗ ਬੋਰਡ ਕਲੋਨੀ ਜੀਂਦ ਤੇ ਪ੍ਰਵੀਨ ਕੁਮਾਰ ਵਾਸੀ ਰਾਮਨਗਰ ਥਾਣਾ ਰਤੀਆ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਐੱਚਡੀਐੱਫਸੀ ਬੈਂਕ ਦਾ ਬੱਚਤ ਖਾਤਾਧਾਰਕ ਪ੍ਰਵੀਨ ਕੁਮਾਰ ਦੇ ਮੋਬਾਈਲ ’ਤੇ 3588 ਰੁਪਏ ਕੱਟਣ ਦਾ ਸੰਦੇਸ਼ ਆਇਆ ਤਾਂ ਉਸਨੇ ਬੈਂਕ ਜਾ ਕੇ ਪੁੱਛਗਿੱਛ ਕੀਤੀ। ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਉਸਦੇ ਬੱਚਤ ਖਾਤੇ ਵਿੱਚੋਂ 34 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਹੈ।

Advertisement

Advertisement