ਐੱਸਪੀ ਦੇ ਨਾਂ ’ਤੇ ਮਹਿਲਾ ਨਾਲ 30 ਹਜ਼ਾਰ ਦੀ ਠੱਗੀ
ਕਾਲਾਂਵਾਲੀ: ਖੇਤਰ ਦੇ ਪਿੰਡ ਖਿਉਵਾਲੀ ਵਿੱਚ ਇੱਕ ਠੱਗ ਨੇ ਖ਼ੁਦ ਨੇ ਕ੍ਰਾਈਮ ਬ੍ਰਾਂਚ ਦਾ ਐੱਸਪੀ ਦੱਸ ਕੇ ਇੱਕ ਔਰਤ ਤੋਂ 30 ਹਜ਼ਾਰ ਰੁਪਏ ਠੱਗ ਲਏ। ਥਾਣਾ ਔਢਾਂ ਪੁਲੀਸ ਨੇ ਪੀੜਤ ਔਰਤ ਦੇ ਪਤੀ ਪ੍ਰਦੀਪ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਦੀਪ ਕੁਮਾਰ ਵਾਸੀ ਖਿਉਵਾਲੀ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਹ 15 ਨਵੰਬਰ ਨੂੰ ਡਿਊਟੀ ’ਤੇ ਗਿਆ ਸੀ। ਦੁਪਹਿਰ ਵੇਲੇ ਉਸ ਦੀ ਪਤਨੀ ਸੁਮਨ ਦੇ ਮੋਬਾਈਲ ’ਤੇ ਵਟਸਐਪ ਕਾਲ ਆਈ ਤੇ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਕਾਲਾਂਵਾਲੀ ਕ੍ਰਾਈਮ ਬ੍ਰਾਂਚ ਦੇ ਐਸਪੀ ਵਜੋਂ ਦੱਸੀ ਕਿਹਾ ਕਿ ਤੁਹਾਡੇ ਪਤੀ ਨੂੰ ਫੜ ਕਰ ਲਿਆ ਗਿਆ ਹੈ। ਤਿੰਨ ਲੜਕੇ ਚਾਰ ਰਿਵਾਲਵਰਾਂ ਨਾਲ ਤੁਹਾਡੇ ਪਤੀ ਦੀ ਕਾਰ ’ਚ ਬੈਠ ਗਏ ਹਨ, ਜਿਨ੍ਹਾਂ ’ਤੇ ਬਲਾਤਕਾਰ ਦਾ ਦੋਸ਼ ਹੈ। ਉਸ ਨੇ ਆਖਿਆ ਕਿ ਪੁਲੀਸ ਨੇ ਉਕਤ ਵਿਅਕਤੀਆਂ ਦੇ ਨਾਲ ਤੁਹਾਡੇ ਪਤੀ ਨੂੰ ਵੀ ਫੜ੍ਹ ਲਿਆ ਹੈ। ਪਰ ਤੁਹਾਡਾ ਪਤੀ ਬੇਕਸੂਰ ਹੈ, ਇਸ ਲਈ ਆਪਣੇ ਪਤੀ ਨੂੰ 30 ਹਜ਼ਾਰ ਰੁਪਏ ਦੇ ਕੇ ਛੁਡਾ ਲਓ। ਜਾਂਚ ਪੂਰੀ ਕਰਨ ਤੋਂ ਬਾਅਦ ਤੁਹਾਡੇ 30,000 ਰੁਪਏ ਵਾਪਸ ਕਰ ਦੇਵਾਂਗੇ। ਪ੍ਰਦੀਪ ਕੁਮਾਰ ਕੁਮਾਰ ਉਕਤ ਠੱਗ ਨੇ ਪੈਸੇ ਨਾ ਦੇਣ ’ਤੇ ਉਸ ਦੀ ਪਤਨੀ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਗੱਲ ਵੀ ਆਖੀ। ਉਸ ਤੋਂ ਸੁਮਨ ਉਕਤ ਵਿਅਕਤੀ ਵੱਲੋਂ ਦਿੱਤੇ ਖਾਤੇ ਨੰਬਰ ’ਤੇ 30 ਹਜ਼ਾਰ ਰੁਪਏ ਭੇਜ ਦਿੱਤੇ। ਬਾਅਦ ’ਚ ਉਨ੍ਹਾਂ ਨੂੰ ਆਪਣੇ ਨਾਲ ਠੱਗੀ ਹੋਣ ਦਾ ਪਤਾ ਲੱਗਾ। ਜਾਂਚ ਅਧਿਕਾਰੀ ਭੂਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -ਪੱਤਰ ਪ੍ਰੇਰਕ