For the best experience, open
https://m.punjabitribuneonline.com
on your mobile browser.
Advertisement

ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ 10.58 ਲੱਖ ਰੁਪਏ ਦੀ ਠੱਗੀ

10:41 AM Apr 03, 2024 IST
ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ 10 58 ਲੱਖ ਰੁਪਏ ਦੀ ਠੱਗੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਭਵਾਨੀਗੜ੍ਹ, 2 ਅਪਰੈਲ
ਇੱਥੋਂ ਨੇੜਲੇ ਪਿੰਡ ਬਖਤੜਾ ਦੇ ਇੱਕ ਵਿਅਕਤੀ ਮੁਨੀਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਸੌਰਵ ਰਾਣਾ ਪੱਖੋਵਾਲ ਰੋਡ ਲੁਧਿਆਣਾ ਤੇ ਸਰਬਜੀਤ ਸਿੰਘ ਪਿੰਡ ਰੇਲਮਾਜਰਾ, ਨਵਾਂ ਸ਼ਹਿਰ ਦੇ ਖ਼ਿਲਾਫ਼ 10.58 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ।
ਸ਼ਿਕਾਇਤਕਰਤਾ ਮਨੀਸ਼ ਕੁਮਾਰ ਵਾਸੀ ਬਖਤੜਾ ਨੇ ਦੱਸਿਆ ਕਿ ਸਰਬਜੀਤ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਲੋਕਾਂ ਨੂੰ ਵਰਕ ਪਰਮਿਟ ’ਤੇ ਬਾਹਰ ਭੇਜਦਾ ਹੈ ਤੇ ਉਸ ਦਾ ਰਿਸ਼ਤੇਦਾਰ ਸੌਰਵ ਰਾਣਾ ਹਿੱਸਾਧਾਰਕ ਹੈ। ਉਸ ਨੇ ਭਰੋਸਾ ਦਿੱਤਾ ਕਿ ਉਹ ਉਸ ਨੂੰ 9 ਲੱਖ ਰੁਪਏ ਵਿੱਚ ਪੁਰਤਗਾਲ ਭੇਜ ਦੇਵੇਗਾ। ਮੁਲਜ਼ਮਾਂ ਵੱਲੋਂ ਉਸ ਨੂੰ ਪੁਰਤਗਾਲ ਭੇਜਣ ਦੇ ਸੁਫ਼ਨੇ ਦਿਖਾ ਕੇ ਵਿਸ਼ਵਾਸ ਵਿੱਚ ਲੈ ਕੇ ਵੱਖ ਵੱਖ ਦੇਸ਼ਾਂ ਦੇ ਵੀਜ਼ੇ ਲਗਵਾਏ ਅਤੇ ਕੁੱਲ 10 ਲੱਖ 58 ਹਜ਼ਾ ਰੁਪਏ ਹੜੱਪ ਲਏ। ਪੁਲੀਸ ਨੇ ਮੁਲਜ਼ਮਾਂ ਖਿਲਾਫ ਧੋਖਾਧੜੀ ਦੇ ਦੋਸ਼ ਤਹਿਤ ਥਾਣਾ ਭਵਾਨੀਗੜ੍ਹ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ।

Advertisement

Advertisement
Author Image

sukhwinder singh

View all posts

Advertisement
Advertisement
×