For the best experience, open
https://m.punjabitribuneonline.com
on your mobile browser.
Advertisement

ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ

08:40 AM Mar 27, 2024 IST
ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ
Advertisement

ਲਹਿਰਾਗਾਗਾ (ਪੱਤਰ ਪ੍ਰੇਰਕ): ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਵੀਹ ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸਐੱਚਓ ਛਾਜਲੀ ਨੇ ਦੱਸਿਆ ਕਿ ਗੁਰਮੇਲ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਲੜਕੇ ਮਨਿੰਦਰ ਸਿੰਘ ਨੇ ਨਿਰਦੀਪ ਕੌਰ, ਜਿਸ ਨੇ ਆਈਲੈਟਸ ਕੀਤੀ ਹੋਈ ਸੀ, ਨਾਲ 20-8-2020 ਨੂੰ ਸ਼ਾਦੀ ਕੀਤੀ ਸੀ ਅਤੇ ਵਿਦੇਸ਼ ਭੇਜਣ ਦਾ ਸਾਰਾ ਖਰਚਾ ਗੁਰਮੇਲ ਸਿੰਘ ਨੇ ਕੀਤਾ ਸੀ। ਨਿਰਦੀਪ ਕੌਰ ਵੱਲੋਂ ਮਨਿੰਦਰ ਸਿੰਘ ਨੂੰ ਕੈਨੇਡਾ ਦੀ ਪੀਆਰ ਦਿਵਾਉਣ ਤੋਂ ਬਾਅਦ ਤਲਾਕ ਦੇਣ ਬਾਰੇ ਬਾਕਾਇਦਾ ਲਿਖਤੀ ਇਕਰਾਰਨਾਮਾ ਹੋਇਆ ਸੀ ਪਰ ਲੜਕੀ ਨੇ ਨਾਂ ਤਾਂ ਮਨਿੰਦਰ ਸਿੰਘ ਦੀ ਪੀ ਆਰ ਕਰਵਾ ਰਹੀ ਹੈ ਅਤੇ ਨਾ ਹੀ ਵੀਹ ਲੱਖ ਰੁਪਏ ਵਾਪਸ ਕਰ ਰਹੀ ਹੈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×