ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ; ਮੁਲਜ਼ਮ ਗ੍ਰਿਫ਼ਤਾਰ
05:32 AM Jun 29, 2025 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਜੂਨ
ਅਪਰਾਧ ਸ਼ਾਖਾ ਦੀ ਟੀਮ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਗੁਰਪ੍ਰੀਤ ਸਿੰਘ ਉਰਫ ਕੇਵਿਨ ਵਾਸੀ ਗੁਰੂ ਨਾਨਕ ਪੁਰ ਨਕੋਦਰ ਜ਼ਿਲ੍ਹਾ ਜਲੰਧਰ ਪੰਜਾਬ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਬਲਵਾਨ ਸਿੰਘ ਵਾਸੀ ਪਲਵਲ ਜ਼ਿਲ੍ਹਾ ਕੁਰੂਕਸ਼ੇਤਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਆਪਣੇ ਪੁੱਤਰਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਅਮਰੀਕਾ ਭੇਜਣ ਲਈ ਗੁਰਪ੍ਰੀਤ ਸਿੰਘ ਉਰਫ ਕੇਵਿਨ ਨਾਲ ਸੰਪਰਕ ਕੀਤਾ ਸੀ। ਏਜੰਟ ਨੇ ਉਸ ਦੇ ਇੱਕ ਲੜਕੇ ਨੂੰ ਅਮਰੀਕਾ ਭੇਜਣ ਲਈ 32 ਲੱਖ ਰੁਪਏ ਮੰਗੇ। ਉਸ ਨੇ ਏਜੰਟ ਦੇ ਖਾਤੇ ਵਿੱਚ 4 ਲੱਖ 48 ਹਜ਼ਾਰ ਰੁਪਏ ਜਮ੍ਹਾਂ ਕਰਾਏ ਸੀ। ਨਾ ਉਸ ਨੇ ਪੈਸੇ ਮੋੜੇ ਨਾ ਹੀ ਵਿਦੇਸ਼ ਭੇਜਿਆ। ਇਸ ਸਬੰਧੀ ਥਾਣਾ ਥਾਨੇਸਰ ਵਿੱਚ ਕੇਸ ਦਰਜ ਕੀਤਾ ਗਿਆ। ਅਪਰਾਧ ਸ਼ਾਖਾ ਦੇ ਇੰਸਪੈਕਟਰ ਸਤੀਸ਼ ਕੁਮਾਰ ਦੀ ਅਗਵਾਈ ਹੇਠ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
Advertisement
Advertisement
Advertisement
Advertisement