ਪਲਾਟ ਵੇਚਣ ਦੇ ਨਾਂ ’ਤੇ ਠੱਗੀ
07:05 AM Aug 23, 2020 IST
ਪੱਤਰ ਪ੍ਰੇਰਕ
Advertisement
ਯਮੁਨਾਨਗਰ, 22 ਅਗਸਤ
ਜਗਾਧਰੀ ਸਥਿਤ ਗੁਲਾਬ ਨਗਰ ਵਿੱਚ ਪਲਾਟ ਵੇਚਣ ਦੇ ਨਾਂ ’ਤੇ ਕੁਝ ਲੋਕਾਂ ਨੇ ਇੱਕ ਵਿਅਕਤੀ ਤੋਂ 33 ਲੱਖ ਰੁਪਏ ਠੱਗ ਲਏ। ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਇੱਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਸਿਵਲ ਲਾਈਨ ਜਗਾਧਰੀ ਵਾਸੀ ਵਜਿੰਦਰ ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਪੁਲੀਸ ਨੂੰ ਦੱਸਿਆ ਕਿ ਉਸ ਨੇ ਪਲਾਟ ਖਰੀਦਣਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਮਾਡਲ ਟਾਊਨ ਵਾਸੀ ਰਾਜੀਵ, ਜਿਓਤੀ ਅਗਰਵਾਲ ਅਤੇ ਦਿੱਲੀ ਵਾਸੀ ਰਾਜੇਸ਼ ਸੇਠ ਨਾਲ ਹੋਈ। ਉਨ੍ਹਾਂ ਉਸ ਨੂੰ ਇੱਕ ਪਲਾਟ ਗੁਲਾਬ ਨਗਰ ਵਿੱਚ ਵਿਖਾਇਆ, ਜੋ ਕਿ ਉਸ ਨੂੰ ਪਸੰਦ ਆ ਗਿਆ । ਮੁਲਜ਼ਮਾਂ ਨੇ ਪਲਾਟ ਦੀ ਕੀਮਤ 33 ਲੱਖ ਰੁਪਏ ਲੈ ਲਈ ਪਰ ਪਲਾਟ ਉਸ ਦੇ ਨਾਂ ’ਤੇ ਨਹੀਂ ਕੀਤਾ। ਉਸ ਨੇ ਦੱਸਿਆ ਕਿ ਉਹ ਕੋਈ ਤੱਸਲੀਬਖ਼ਸ਼ ਜਵਾਬ ਵੀ ਨਹੀਂ ਦੇ ਰਹੇ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement