ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ; ਕੇਸ ਦਰਜ
07:14 AM Jun 10, 2024 IST
Advertisement
ਪੱਤਰ ਪ੍ਰੇਰਕ
ਤਲਵਾੜਾ, 9 ਜੂਨ
ਤਲਵਾੜਾ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਇੱਕ ਟਰੈਵਲ ਏਜੰਟ ਖ਼ਿਲਾਫ਼ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਨੀਮ ਪਹਾੜੀ ਪਿੰਡ ਤੁੰਗ ਦੇ ਸਰਵਨ ਕੁਮਾਰ ਪੁੱਤਰ ਸੋਮਨਾਥ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਟਰੈਵਲ ਏਜੰਟ ਪਲਵਿੰਦਰ ਸਿੰਘ ਵਾਸੀ ਬਲੱਗਣ ਥਾਣਾ ਦਸੂਹਾ ਨੇ ਉਸ ਨੂੰ ਸਰਬੀਆ ਭੇਜਣ ਦੇ ਨਾਂ ’ਤੇ ਤਿੰਨ ਲੱਖ ਰੁਪਏ ਲਏ ਸਨ ਅਤੇ ਉਸਨੂੰ ਜਾਅਲੀ ਵੀਜ਼ਾ ਦੇ ਦਿੱਤਾ। ਏਜੰਟ ਨੇ ਉਸ ਨੂੰ ਵਿਦੇਸ਼ ਨਹੀਂ ਭੇਜਿਆ ਤੇ ਵਾਰ ਵਾਰ ਪੈਸੇ ਮੰਗਣ ’ਤੇ ਉਸ ਨੇ 85 ਹਜ਼ਾਰ ਰੁਪਏ ਤਾਂ ਮੋੜ ਦਿੱਤੇ ਪਰ ਰਹਿੰਦੀ ਰਕਮ 2 ਲੱਖ 15 ਹਜ਼ਾਰ ਰੁਪਏ ਮੋੜਨ ਤੋਂ ਇਨਕਾਰੀ ਹੈ। ਪੁਲੀਸ ਨੇ ਪੀੜਤ ਸਰਵਨ ਕੁਮਾਰ ਦੇ ਬਿਆਨਾਂ ’ਤੇ ਟਰੈਵਲ ਏਜੰਟ ਪਲਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
Advertisement
Advertisement
Advertisement