For the best experience, open
https://m.punjabitribuneonline.com
on your mobile browser.
Advertisement

ਧੋਖਾਧੜੀ ਮਾਮਲਾ: ਈਡੀ ਵੱਲੋਂ ਮਿਲਕ ਪਲਾਂਟ ਦੇ ਐੱਮਡੀ ਸਣੇ ਚਾਰ ਖ਼ਿਲਾਫ਼ ਸ਼ਿਕਾਇਤ

08:31 AM Nov 06, 2024 IST
ਧੋਖਾਧੜੀ ਮਾਮਲਾ  ਈਡੀ ਵੱਲੋਂ ਮਿਲਕ ਪਲਾਂਟ ਦੇ ਐੱਮਡੀ ਸਣੇ ਚਾਰ ਖ਼ਿਲਾਫ਼ ਸ਼ਿਕਾਇਤ
Advertisement

ਪੱਤਰ ਪ੍ਰੇਰਕ
ਜਲੰਧਰ, 5 ਨਵੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਜਲੰਧਰ ਜ਼ੋਨਲ ਦਫਤਰ ਨੇ ਲੁਧਿਆਣਾ ਦੀ ਪੁਅਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੈਨੇਜਮੈਂਟ ਡਾਇਰੈਕਟਰ (ਐਮਡੀ) ਚਰਨਜੀਤ ਸਿੰਘ ਬਜਾਜ ਸਮੇਤ ਚਾਰ ਜਣਿਆਂ ਖ਼ਿਲਾਫ਼ ਮੁਹਾਲੀ ਸਥਿਤ ਵਿਸ਼ੇਸ਼ ਈਡੀ ਅਦਾਲਤ ਵਿੱਚ ਮੁਕੱਦਮੇ ਦੀ ਸ਼ਿਕਾਇਤ ਦਾਇਰ ਕੀਤੀ ਹੈ। ਇਹ ਮਾਮਲਾ ਕਰੋੜਾਂ ਰੁਪਏ ਦੀ ਬੈਂਕ ਧੋਖਾਧੜੀ ਨਾਲ ਸਬੰਧਤ ਹੈ। ਵਿਸ਼ੇਸ਼ ਅਦਾਲਤ ਨੇ 30 ਅਕਤੂਬਰ ਨੂੰ ਸ਼ਿਕਾਇਤ ਦਾ ਨੋਟਿਸ ਲਿਆ ਸੀ। ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਕੰਪਨੀ ਨੇ ਕਰਜ਼ੇ ਦੀ ਰਕਮ ਦੀ ਵਰਤੋਂ ਉਸ ਉਦੇਸ਼ ਲਈ ਨਹੀਂ ਕੀਤੀ ਜਿਸ ਲਈ ਕਰਜ਼ਾ ਲਿਆ ਸੀ। ਚਰਨਜੀਤ ਬਜਾਜ ਨੇ ਆਪਣੇ ਐੱਮਡੀ ਦੇ ਤੌਰ ’ਤੇ 37.82 ਕਰੋੜ ਰੁਪਏ ਗਲਤ ਢੰਗ ਨਾਲ ਵੱਖ-ਵੱਖ ਸਬੰਧਤ ਅਦਾਰਿਆਂ ਨੂੰ ਦਿੱਤੇ ਗਏ ਹਨ।

Advertisement

Advertisement
Advertisement
Author Image

sukhwinder singh

View all posts

Advertisement