ਫਰਾਂਸ: ਪੁਲੀਸ ਗੋਲੀ ਨਾਲ ਮਰੇ ਨੌਜਵਾਨ ਦੀ ਨਾਨੀ ਨੇ ਦੰਗਾਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ
11:36 AM Jul 03, 2023 IST
Advertisement
ਪੈਰਿਸ, 3 ਜੁਲਾਈ
ਪੁਲੀਸ ਗੋਲੀਬਾਰੀ ਵਿੱਚ ਮਾਰੇ ਗਏ ਫਰਾਂਸੀਸੀ ਨੌਜਵਾਨ ਦੀ ਦਾਦੀ ਨੇ ਪੰਜ ਦਿਨਾਂ ਦੀ ਹਿੰਸਾ ਮਗਰੋਂ ਦੰਗਾਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਉਪਨਗਰੀ ਮੇਅਰ ਦੇ ਘਰ 'ਤੇ ਹੋਏ ਹਮਲੇ ਦੀ ਆਲੋਚਨਾ ਕੀਤੀ, ਜਿਸ ਵਿੱਚ ਉਸ ਦੇ ਪਰਿਵਾਰ ਦੇ ਮੈਂਬਰ ਜ਼ਖਮੀ ਹੋਏ ਸਨ। ਨੈਨਟੇਰੇ ਦੇ ਉਪਨਗਰ ਵਿੱਚ ਪੁਲੀਸ ਗੋਲੀਬਾਰੀ ਵਿੱਚ ਮਾਰੇ ਗਏ 17 ਸਾਲਾ ਨਾਹੇਲ ਦੀ ਨਾਨੀ ਨਾਦੀਆ ਨੇ ਟੈਲੀਫੋਨ ਇੰਟਰਵਿਊ ਵਿੱਚ ਫ੍ਰੈਂਚ ਨਿਊਜ਼ ਪ੍ਰਸਾਰਕ ਬੀਐੱਫਐੱਮ ਟੀਵੀ ਨੂੰ ਕਿਹਾ,ਖਿੜਕੀਆਂ, ਬੱਸਾਂ, ਸਕੂਲਾਂ ਵਿੱਚ ਭੰਨਤੋੜ ਨਾ ਕਰੋ। ਅਸੀਂ ਚੀਜ਼ਾਂ ਨੂੰ ਸ਼ਾਂਤ ਕਰਨਾ ਚਾਹੁੰਦੇ ਹਾਂ।’
Advertisement
Advertisement
Advertisement