For the best experience, open
https://m.punjabitribuneonline.com
on your mobile browser.
Advertisement

ਫਰਾਂਸ: ਇੰਗਲਿਸ਼ ਚੈਨਲ ’ਚ ਪਰਵਾਸੀਆਂ ਵਾਲੀ ਕਿਸ਼ਤੀ ਡੁੱਬੀ, 12 ਦੀ ਮੌਤ

09:48 PM Sep 03, 2024 IST
ਫਰਾਂਸ  ਇੰਗਲਿਸ਼ ਚੈਨਲ ’ਚ ਪਰਵਾਸੀਆਂ ਵਾਲੀ ਕਿਸ਼ਤੀ ਡੁੱਬੀ  12 ਦੀ ਮੌਤ
ਪਰਵਾਸੀਆਂ ਵਾਲੀ ਕਿਸ਼ਤੀ ਡੁੱਬਣ ਮਗਰੋਂ ਬੌਲੌਂਗ-ਸੁਰ-ਮੈਰ ਬੰਦਰਗਾਹ ’ਤੇ ਖੜ੍ਹੇ ਹੋਏ ਫਰਾਂਸੀਸੀ ਰਾਹਤ ਬਲ ਦੇ ਮੈਂਬਰ। ਫੋਟੋ: ਰਾਇਟਰਜ਼
Advertisement

ਬੌਲੌਂਗ-ਸੁਰ-ਮੈਰ/ਪੈਰਿਸ, 3 ਸਤੰਬਰ

Advertisement

ਫਰਾਂਸ ਦੇ ਉੱਤਰੀ ਇਲਾਕੇ ’ਚ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਕਿਸ਼ਤੀ ਡੁੱਬਣ ਕਾਰਨ 12 ਪਰਵਾਸੀਆਂ ਦੀ ਮੌਤ ਹੋ ਗਈ। ਫਰਾਂਸ ਦੇ ਤੱਟੀ ਕਸਬੇ ਲੀ ਪੋਰਟਲ ਦੇ ਮੇਅਰ ਓਲਿਵਰ ਬਾਰਬੇਰਿਨ ਅਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚੈਨਲ ਦੇ ਨੇੜੇ ਇੱਕ ਕਿਸ਼ਤੀ ਡੁੱਬਣ ਕਾਰਨ ਦਰਜਨਾਂ ਪਰਵਾਸੀ ਪਾਣੀ ’ਚ ਫਸ ਗਏ। ਓਲਿਵਰ ਨੇ ਦੱਸਿਆ ਕਿ ਇਹ ਹਾਦਸਾ ਕਿਸ਼ਤੀ ਦਾ ਹੇਠਲਾ ਹਿੱਸਾ ਟੁੱਟਣ ਕਾਰਨ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ’ਚ ਜ਼ਿਆਦਾਤਰ ਔਰਤਾਂ ਸਨ, ਜਿਨ੍ਹਾਂ ਵਿੱਚੋਂ ਕੁਝ ਦੀ ਉਮਰ 18 ਸਾਲ ਤੋਂ ਘੱਟ ਸੀ। ਬਹੁਤ ਸਾਰੇ ਯਾਤਰੀਆਂ ਕੋਲ ਜੀਵਨ ਰੱਖਿਅਕ ਜੈਕਟਾਂ ਵੀ ਨਹੀਂ ਸਨ। ਇਸ ਤੋਂ ਪਹਿਲਾਂਇੱਕ ਸਮੁੰਦਰੀ ਬਚਾਅ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਹਾਦਸੇ ’ਚ ਘੱਟੋ ਘੱਟ 13 ਵਿਅਕਤੀ ਮਾਰੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਕਿਸ਼ਤੀ ਗਰਿਸ-ਨੇਜ਼ ਪੁਆਇੰਟ ’ਤੇ ਘਿਰ ਗਈ ਅਤੇ ਉਸ ’ਚ ਸਵਾਰ ਸਾਰੇ ਜਣੇ ਪਾਣੀ ’ਚ ਡਿੱਗ ਪਏ। ਬੈਗੀਓ ਤੇ ਮੇਅਰ ਨੇ ਕਿਹਾ ਕਿ ਚਾਰ ਘੰਟਿਆਂ ਤੱਕ ਚੱਲੇ ਬਚਾਅ ਅਪਰੇਸ਼ਨ ਦੌਰਾਨ ਰਾਹਤ ਕਰਮੀਆਂ ਨੂੰ ਪਾਣੀ ਵਿਚੋਂ 65 ਵਿਅਕਤੀ ਮਿਲੇ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ 12 ਮੌਤਾਂ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ 12 ਹੋਰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਦੋ ਹਾਲਤ ਕਾਫੀ ਗੰਭੀਰ ਹੈ। -ਏਪੀ

Advertisement

Advertisement
Author Image

Advertisement