ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫੌਕਸਕੌਨ ਨੇ ਕਰਨਾਟਕ ’ਚ 8800 ਕਰੋੜ ਰੁਪਏ ਦਾ ਪਲਾਂਟ ਲਾਉਣ ਦੀ ਤਜਵੀਜ਼ ਪੇਸ਼ ਕੀਤੀ

07:24 AM Jul 18, 2023 IST

ਬੰਗਲੂਰੂ: ਐਪਲ ਲਈ ਆਈਫੋਨ ਅਸੈਂਬਲ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਫੌਕਸਕੌਨ ਨੇ ਕਰਨਾਟਕ ਦੇ ਦੇਵਨਹਾਲੀ ਸੂਚਨਾ ਤਕਨਾਲੋਜੀ ਨਿਵੇਸ਼ ਖ਼ਿੱਤੇ ’ਚ 8800 ਕਰੋੜ ਰੁਪਏ ਦਾ ਸਪਲੀਮੈਂਟਰੀ ਪਲਾਂਟ ਲਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ। ਕਰਨਾਟਕ ਦੇ ਮੰਤਰੀ ਐੱਮ ਬੀ ਪਾਟਿਲ ਨੇ ਦੱਸਿਆ ਕਿ ਮੁੱਖ ਮੰਤਰੀ ਸਿਧਾਰਮੱਈਆ ਦੀ ਅਗਵਾਈ ਹੇਠ ਹੋਈ ਉੱਚ ਪੱਧਰੀ ਮੀਟਿੰਗ ’ਚ ਫੌਕਸਕੌਨ ਇੰਡਸਟਰੀਅਲ ਇੰਟਰਨੈੱਟ (ਐੱਫਆਈਆਈ) ਦੇ ਸੀਈਓ ਬ੍ਰੈਂਡ ਚੇਂਗ ਅਤੇ ਵਫ਼ਦ ਦੇ ਹੋਰ ਮੈਂਬਰ ਹਾਜ਼ਰ ਸਨ। ਪਾਟਿਲ ਨੇ ਕਿਹਾ ਕਿ ਤਜਵੀਜ਼ ਮੁਤਾਬਕ ਫੌਕਸਕੌਨ ਦੀ ਸਬਸਿਡਰੀ ਐੱਫਆਈਆਈ ਵੱਲੋਂ 8800 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਹੈ ਜਿਸ ਨਾਲ 14 ਹਜ਼ਾਰ ਨੌਕਰੀਆਂ ਪੈਦਾ ਹੋਣਗੀਆਂ ਅਤੇ ਪ੍ਰਾਜੈਕਟ ਲਈ ਕਰੀਬ 100 ਏਕੜ ਜ਼ਮੀਨ ਦੀ ਲੋੜ ਹੋਵੇਗੀ। ਐੱਫਆਈਆਈ ਦੇ ਵਫ਼ਦ ਨੂੰ ਟੁਮਕੁਰੂ ’ਚ ਜਪਾਨ ਇੰਡਸਟਰੀਅਲ ਟਾਊਨਸ਼ਿਪ ’ਚ ਜ਼ਮੀਨ ਦਿਖਾਉਣ ਲਈ ਲਿਜਾਇਆ ਜਾਵੇਗਾ। ਮੀਟਿੰਗ ਦੌਰਾਨ ਸੂਚਨਾ ਤਕਨਾਲੋਜੀ ਮੰਤਰੀ ਪ੍ਰਿਯਾਂਕ ਖੜਗੇ ਅਤੇ ਮੁੱਖ ਸਕੱਤਰ ਵੰਦਿਤਾ ਸ਼ਰਮਾ ਵੀ ਹਾਜ਼ਰ ਸਨ। ਮੰਤਰੀ ਨੇ ਇਕ ਬਿਆਨ ’ਚ ਕਿਹਾ ਕਿ ਐੱਫਆਈਆਈ ਫੋਨਾਂ ਲਈ ਸਕਰੀਨਾਂ, ਬਾਹਰੀ ਕਵਰ ਅਤੇ ਹੋਰ ਮਕੈਨੀਕਲ ਕੰਪੋਨੈਂਟਸ ਬਣਾਏਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੰਪਨੀ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਫੌਕਸਕੌਨ ਪਹਿਲੇ ਪੜਾਅ ਤਹਿਤ ਇਕ ਅਰਬ ਡਾਲਰ ਦਾ ਨਿਵੇਸ਼ ਕਰੇਗੀ ਜਿਸ ਨਾਲ 50 ਹਜ਼ਾਰ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। -ਪੀਟੀਆਈ

Advertisement

Advertisement
Tags :
ਕਰਨਾਟਕ:ਕਰੋੜ:ਕੀਤੀ:ਤਜਵੀਜ਼ਪਲਾਂਟਫੌਕਸਕੌਨਰੁਪਏਲਾਉਣ
Advertisement