ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੂਰਤੀ ਜਲ ਪ੍ਰਵਾਹ ਕਰਨ ਆਏ ਚਾਰ ਨੌਜਵਾਨ ਬਿਆਸ ’ਚ ਰੁੜ੍ਹੇ

07:26 AM Sep 02, 2024 IST
ਬਿਆਸ ਦਰਿਆ ਵਿਚ ਰੁੜ੍ਹਨ ਵਾਲੇ ਨੌਜਵਾਨਾਂ ਦੀਆਂ ਪੁਰਾਣੀਆਂ ਤਸਵੀਰਾਂ।

ਰਈਆ (ਦਵਿੰਦਰ ਸਿੰਘ ਭੰਗੂ): ਇੱਥੇ ਬਾਅਦ ਦੁਪਹਿਰ ਬਿਆਸ ਦਰਿਆ ਵਿੱਚ ਮੂਰਤੀ ਜਲ ਪ੍ਰਵਾਹ ਕਰਨ ਆਏ ਜਲੰਧਰ ਦੇ ਚਾਰ ਨੌਜਵਾਨ ਪਾਣੀ ਵਿੱਚ ਰੁੜ ਗਏ। ਮ੍ਰਿਤਕਾਂ ਦੀ ਪਛਾਣ ਜਲੰਧਰ ਦੇ ਅਰਬਨ ਐਸਟੇਟ ਦੇ ਵਸਨੀਕ ਰਣਜੀਤ, ਉਸ ਦੇ ਸਕੇ ਭਰਾ ਗੋਲੂ ਅਤੇ ਧੀਰਜ ਤੇ ਅੰਕਿਤ ਵਜੋਂ ਹੋਈ ਹੈ। ਸਾਰ‌ਿ‌ਆਂ ਦੀ ਉਮਰ 17-18 ਸਾਲ ਹੈ। ਥਾਣਾ ਬਿਆਸ ਮੁਖੀ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਤਿੰਨ-ਚਾਰ ਵਜੇ ਸੂਚਨਾ ਮਿਲੀ ਸੀ ਕਿ ਜਲੰਧਰ ਦੇ 40-50 ਵਿਅਕਤੀ ਬਿਆਸ ਦਰਿਆ ਵਿੱਚ ਮੂਰਤੀ ਜਲ ਪ੍ਰਵਾਹ ਕਰਨ ਆਏ ਸਨ। ਇਸ ਦੌਰਾਨ ਜਦੋਂ ਇਨ੍ਹਾਂ ’ਚੋਂ ਚਾਰ ਨੌਜਵਾਨ ਮੂਰਤੀ ਜਲ ਪ੍ਰਵਾਹ ਕਰਨ ਲੱਗੇ ਤਾਂ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ, ਜਿਨ੍ਹਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਉੱਥੇ ਮੌਜੂਦ ਚਾਰ-ਪੰਜ ਗ਼ੋਤਾਖ਼ੋਰਾ ਵੱਲੋਂ ਉਨ੍ਹਾਂ ਦੀ ਕਾਫੀ ਭਾਲ ਕੀਤੀ ਗਈ ਪਰ ਉਨ੍ਹਾਂ ਹੱਥ ਕੁੱਝ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹਰੀਕੇ ਹੈੱਡ ਵਰਕਸ ਅਤੇ ਬਾਬਾ ਬਕਾਲਾ ਸਾਹਿਬ ਦੇ ਐੱਸਡੀਐੱਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Advertisement

Advertisement
Tags :
beasfour youthsfour youths fell