ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਲਗਾਮ ਨੇੜੇ ਸੜਕ ਹਾਦਸੇ ਵਿੱਚ ਮੋਗਾ ਦੇ ਚਾਰ ਨੌਜਵਾਨਾਂ ਦੀ ਮੌਤ

07:23 AM May 26, 2024 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਮਈ
ਮੋਗਾ ਦੇ ਰਹਿਣ ਵਾਲੇ ਚਾਰ ਨੌਜਵਾਨਾਂ ਦੀ ਅੱਜ ਦੁਪਹਿਰ ਵੇਲੇ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਨਿਪੋਰਾ ਨੇੜੇ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੜਕ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਸੰਦੀਪ ਸ਼ਰਮਾ (28) ਵਾਸੀ ਪਿੰਡ ਚੱਕ ਭਾਈਕੇ (ਮਾਨਸਾ), ਰੋਮੀ ਸ਼ਰਮਾ (26) ਵਾਸੀ ਫ਼ਿਰੋਜ਼ਪੁਰ, ਜਗਦੀਸ਼ ਉਰਫ਼ ਹਨੀ (23) ਵਾਸੀ ਪਿੰਡ ਅਟਾਰੀ ਅਤੇ ਗੁਰਮੀਤ ਸਿੰਘ (23) ਵਾਸੀ ਪਿੰਡ ਬਿੱਗਵਾਲ, ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਹਰਚੰਦ ਸਿੰਘ (34) ਵਾਸੀ ਪਿੰਡ ਅਟਾਰੀ, ਜ਼ਿਲ੍ਹਾ ਮੋਗਾ, ਡਰਾਈਵਰ ਕਰਨਪਾਲ (25) ਵਾਸੀ ਪਿੰਡ ਅਟਾਰੀ, ਜ਼ਿਲ੍ਹਾ ਮੋਗਾ ਅਤੇ ਆਸ਼ੂ (18) ਵਾਸੀ ਫ਼ਿਰੋਜ਼ਪੁਰ ਸ਼ਾਮਲ ਹਨ। ਇਹ ਸਾਰੇ ਨੌਜਵਾਨ ਸਕਾਰਪੀਓ ਗੱਡੀ ਵਿੱਚ ਘੁੰਮਣ ਲਈ ਗਏ ਸਨ। ਹਾਦਸੇ ਵਿੱਚ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਹ ਹਾਦਸਾ ਜੰਮੂ ਸ੍ਰੀਨਗਰ ਕੌਮੀ ਮਾਰਗ ਨੰਬਰ 44 ’ਤੇ ਉਸ ਵੇਲੇ ਵਾਪਰਿਆ ਜਦੋਂ ਇਹ ਨੌਜਵਾਨ ਕਾਜ਼ੀਗੁੰਡ ਤੋਂ ਪਰਤ ਰਹੇ ਸਨ। ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਨੂੰ ਇਲਾਜ ਲਈ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ ’ਚ ਦਾਖ਼ਲ ਕਰਵਾਇਆ ਗਿਆ ਹੈ।

Advertisement

Advertisement