For the best experience, open
https://m.punjabitribuneonline.com
on your mobile browser.
Advertisement

ਚਾਰ ਔਰਤਾਂ 20 ਹਜ਼ਾਰ ਦੇ ਸੂਟ ਲੈ ਕੇ ਰਫੂਚੱਕਰ

07:51 AM Jul 01, 2023 IST
ਚਾਰ ਔਰਤਾਂ 20 ਹਜ਼ਾਰ ਦੇ ਸੂਟ ਲੈ ਕੇ ਰਫੂਚੱਕਰ
Advertisement

ਪੱਤਰ ਪ੍ਰੇਰਕ
ਕਾਲਾਂਵਾਲੀ, 30 ਜੂਨ
ਇਥੋਂ ਦੀ ਦਾਦੂ ਰੋਡ ’ਤੇ ਮਹਾਜਨ ਧਰਮਸ਼ਾਲਾ ਕੋਲ ਚਾਰ ਔਰਤਾਂ ਨੇ ਦੁਕਾਨ ਤੋਂ ਕਰੀਬ 20 ਹਜ਼ਾਰ ਰੁਪਏ ਦੇ ਸੂਟ ਚੋਰੀ ਕਰ ਲਏ। ਪੁਲੀਸ ਨੇ ਔਰਤ ਦੁਕਾਨਦਾਰ ਊਸ਼ਾ ਰਾਣੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਊਸ਼ਾ ਰਾਣੀ ਨੇ ਦੱਸਿਆ ਕਿ ਉਹ ਦਾਦੂ ਰੋਡ ’ਤੇ ਦਕਸ਼ ਫੈਬਰਿਕ ਦੇ ਨਾਂ ’ਤੇ ਕੱਪੜੇ ਦੀ ਦੁਕਾਨ ਚਲਾਉਂਦੀ ਹੈ। ਬੀਤੇ ਦਿਨ ਦੇਰ ਸ਼ਾਮ ਚਾਰ ਔਰਤਾਂ ਉਸ ਦੀ ਦੁਕਾਨ ’ਤੇ ਆਈਆਂ ਅਤੇ ਕੱਪੜੇ ਖਰੀਦਣ ਲੱਗੀਆਂ। ਔਰਤਾਂ ਨੇ ਕੱਪੜੇ ਲੈਣ ਦੇ ਨਾਂ ’ਤੇ ਉਸ ਨੂੰ ਉਲਝਾਇਆ ਅਤੇ ਦੁਕਾਨ ’ਚੋਂ 20 ਦੇ ਕਰੀਬ ਲੇਡੀਜ਼ ਸੂਟ ਚੋਰੀ ਕਰ ਲਏ, ਜਿਨ੍ਹਾਂ ਦੀ ਕੀਮਤ 20 ਹਜ਼ਾਰ ਦੇ ਕਰੀਬ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਉਸ ਨੂੰ ਸੂਟ ਚੋਰੀ ਹੋਣ ਦਾ ਅਹਿਸਾਸ ਹੋਇਆ ਜਦੋਂ ਉਸ ਨੇ ਦੇਖਿਆ ਕਿ ਦੁਕਾਨ ਤੋਂ ਕਈ ਸੂਟ ਗਾਇਬ ਸਨ। ਊਸ਼ਾ ਰਾਣੀ ਨੇ ਦੱਸਿਆ ਕਿ ਕਰੀਬ ਅੱਧੇ ਘੰਟੇ ਤੱਕ ਚਾਰ ਵਿੱਚੋਂ ਦੋ ਔਰਤਾਂ ਉਸ ਕੋਲੋਂ ਸੂਟ ਦੇਖਦੀਆਂ ਰਹੀਆਂ ਜਦਕਿ ਦੋ ਨੇ ਮੌਕਾ ਦੇਖ ਕੇ ਸੂਟ ਚੋਰੀ ਕਰ ਲਏ। ਥਾਣਾ ਇੰਚਾਰਜ ਰਾਮਫਲ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

82 ਹਜ਼ਾਰ ਰੁਪਏ ਦੀ ਰਾਸ਼ੀ ਸਮੇਤ ਦੋ ਸੱਟੇਬਾਜ਼ ਕਾਬੂ

ਕਾਲਾਂਵਾਲੀ (ਪੱਤਰ ਪ੍ਰੇਰਕ):ਖੇਤਰ ਦੀ ਥਾਣਾ ਰੋੜੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਸੱਟਾ ਲਗਾਉਂਦੇ ਹੋਏ ਹਜ਼ਾਰਾਂ ਰੁਪਏ ਦੀ ਸੱਟਾ ਰਾਸ਼ੀ ਸਮੇਤ ਕਾਬੂ ਕੀਤਾ ਹੈ। ਥਾਣਾ ਰੋੜੀ ਦੇ ਇੰਚਾਰਜ ਬਨਵਾਰੀ ਲਾਲ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਸੱਟੇ ਦਾ ਧੰਦਾ ਕਰ ਰਹੇ ਸਨ। ਦੋਵਾਂ ਮੁਲਜ਼ਮਾਂ ਕੋਲੋਂ 82 ਹਜ਼ਾਰ 100 ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਰੋੜੀ ਬੱਸ ਸਟੈਂਡ ’ਤੇ ਸੱਟੇਬਾਜ਼ੀ ਦਾ ਧੰਦਾ ਕਰਦੇ ਸਨ। ਮੁਲਜ਼ਮ ਦੀਪਕ ਕੁਮਾਰ ਕੋਲੋਂ 42 ਹਜ਼ਾਰ ਰੁਪਏ ਅਤੇ ਰਿੰਕੂ ਕੁਮਾਰ ਕੋਲੋਂ 40 ਹਜ਼ਾਰ 100 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਜੂਆ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Advertisement
Tags :
Author Image

joginder kumar

View all posts

Advertisement
Advertisement
×