ਫੈਕਟਰੀ ਨੂੰ ਅੱਗ ਲੱਗਣ ਕਾਰਨ ਚਾਰ ਮਹਿਲਾਵਾਂ ਝੁਲਸੀਆਂ
07:22 AM Sep 28, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 27 ਸਤੰਬਰ
ਅੰਬਾਲਾ ਸ਼ਹਿਰ ਦੀ ਸ਼ਿਵਾਲਿਕ ਕਲੋਨੀ ਵਿਚ ਸਥਿਤ ਸ਼ੰਭੂ ਅਗਰਬੱਤੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਫੈਕਟਰੀ ਵਿਚ ਕੰਮ ਚੱਲ ਰਿਹਾ ਸੀ। ਅੱਗ ਏਨੀ ਜਲਦੀ ਫੈਲ ਗਈ ਕਿ ਇਸ ਵਿਚ 4 ਮਹਿਲਾ ਕਰਮਚਾਰੀ ਬੁਰੀ ਤਰ੍ਹਾਂ ਝੁਲਸ ਗਈਆਂ ਜਿਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਝੁਲਸਣ ਵਾਲੀਆਂ ਕਰਮਚਾਰੀ ਮਹਿਲਾਵਾਂ ਵਿਚ ਬਾਂਸ ਬਾਜ਼ਾਰ ਨਿਵਾਸੀ 52 ਸਾਲਾ ਊਸ਼ਾ, ਦੇਵੀ ਨਗਰ ਨਿਵਾਸੀ 47 ਸਾਲਾ ਰਿੰਪੀ, ਹੀਰਾ ਨਗਰ ਨਿਵਾਸੀ 49 ਸਾਲਾ ਨਿਸ਼ਾ ਅਤੇ ਸ਼ਾਲੀਮਾਰ ਕਾਲੋਨੀ ਨਿਵਾਸੀ 55 ਸਾਲਾ ਸ਼ਿਵ ਕੁਮਾਰੀ ਸ਼ਾਮਲ ਹਨ।
Advertisement
Advertisement