ਏਅਰਫੋਰਸ ਦੇ ਅਧਿਕਾਰੀ ਤੋਂ ਪੈਸੇ ਖੋਹਣ ਦੇ ਦੋਸ਼ ਹੇਠ ਚਾਰ ਕਿੰਨਰ ਗ੍ਰਿਫ਼ਤਾਰ
07:42 AM Feb 05, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 4 ਫਰਵਰੀ
ਇਥੋਂ ਦੀ ਵੀਆਈਪੀ ਸੜਕ ’ਤੇ ਇਕ ਏਅਰਫੋਰਸ ਅਧਿਕਾਰੀ ਤੋਂ ਸੱਠ ਹਜ਼ਾਰ ਰੁਪਏ ਖੋਹਣ ਦੇ ਦੋਸ਼ ਹੇਠ ਪੁਲੀਸ ਨੇ ਚਾਰ ਕਿੰਨਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅੰਬਾਲਾ ਵਸਨੀਕ ਮਾਹੀ, ਪੰਚਕੂਲਾ ਦੇ ਬਰਵਾਲਾ ਦੀ ਵਸਨੀਕ ਇਬਾਦਤ, ਲਾਲੜੂ ਵਸਨੀਕ ਸਰਕੀ ਅਤੇ ਸੀਰਤ ਦੇ ਰੂਪ ਵਿੱਚ ਹੋਈ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ 32 ਸਾਲਾ ਅਸ਼ੋਕ ਕੁਮਾਰ ਵਾਸੀ ਰਾਜਸਥਾਨ ਨੇ ਦੱਸਿਆ ਕਿ ਉਹ ਏਅਰਫੋਰਸ ਵਿੱਚ ਨੌਕਰੀ ਕਰਦਾ ਹੈ। ਲੰਘੇ ਦਿਨੀਂ ਉਹ ਆਪਣੇ ਇਕ ਦੋਸਤ ਨਾਲ ਉਸ ਦੀ ਕਾਰ ਵਿੱਚ ਜ਼ੀਰਕਪੁਰ ਵਿੱਚ ਕੋਈ ਕੰਮ ਆਇਆ ਸੀ। ਦੇਰ ਰਾਤ ਉਹ ਇਕ ਸੁੰਨਸਾਨ ਥਾਂ ’ਤੇ ਪਿਸ਼ਾਬ ਕਰਨ ਲਈ ਰੁਕੇ ਸਨ। ਇਸ ਦੌਰਾਨ ਉੱਕਤ ਚਾਰੇ ਜਣੇ ਆਏ ਜਿਨ੍ਹਾਂ ਨੇ ਆਉਂਦੇ ਹੀ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਦੀ ਜੇਬ ਵਿੱਚ ਪਏ ਸੱਠ ਹਜ਼ਾਰ ਰੁਪਏ ਖੋਹ ਲਏ। ਉਸ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ।
Advertisement
Advertisement
Advertisement