ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਾਰ ਤਸਕਰ ਅਫ਼ੀਮ ਅਤੇ ਸ਼ਰਾਬ ਸਣੇ ਕਾਬੂ

06:58 AM May 21, 2024 IST

ਪੱਤਰ ਪ੍ਰੇਰਕ
ਜਗਰਾਉਂ 20 ਮਈ
ਥਾਣਾ ਸੀਆਈਏ ਦੇ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਹੇਠ ਏਐੱਸਆਈ ਧਰਮਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬੱਸ ਟਰਮੀਨਲ (ਜਗਰਾਉਂ) ਤੋਂ ਸ਼ੱਕੀ ਵਿਅਕਤੀਆਂ ਮਾਧਵ ਜਾਟ ਵਾਸੀ ਪਿੰਡ ਈਰਾਸ ਅਤੇ ਮਹੀਪਾਲ ਜਾਟ ਵਾਸੀ ਪਿੰਡ ਕਾਗੇੜਾ (ਭੀਲਵਾੜਾ) ਰਾਜਸਥਾਨ ਨੂੰ ਰਾਤ ਕਰੀਬ 2 ਵਜੇ ਗ੍ਰਿਫ਼ਤਾਰ ਕਰਕੇਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਫਿੱਕੇ ਹਰੇ ਰੰਗ ਦੀ ਕਿੱਟ ਵਿੱਚੋਂ 1.5 ਕਿੱਲੋ ਅਫ਼ੀਮ ਮਿਲੀ। ਦੋਵਾਂ ਕੋਲੋਂ ਹਜ਼ਾਰ ਰੁਪਏ ਵੀ ਮਿਲੇ। ਦੂਸਰੇ ਮਾਮਲੇ ਵਿੱਚ ਸਿੱਧਵਾਂ ਬੇਟ ਪੁਲੀਸ ਦੇ ਏਐੱਸਆਈ ਗੁਰਮੀਤ ਸਿੰਘ ਦੀ ਪਾਰਟੀ ਨੇ ਪਿੰਡ ਖੁਰਸ਼ੈਦਪੁਰ ਨੇੜੇ ਪਿੰਡ ਮੱਧੇਪੁਰ ਵਿੱਚ ਮਲਕੀਤ ਸਿੰਘ ਦੇ ਘਰ ਛਾਪਾ ਮਾਰ ਕੇ 250 ਬੋਤਲਾਂ ਨਾਜਾਇਜ਼ ਕਸੀਦ ਕੀਤੀ ਸ਼ਰਾਬ, 10,000 ਲਿਟਰ ਲਾਹਣ, ਦੋ ਡਰੰਮ, 4 ਤਰਪਾਲਾਂ ਅਤੇ ਗੈਸ ਚੁੱਲ੍ਹਾ ਬਰਾਮਦ ਕੀਤਾ। ਤੀਸਰੇ ਮਾਮਲੇ ਵਿੱਚ ਹਠੂਰ ਪੁਲੀਸ ਦੇ ਏਐੱਸਆਈ ਸੁਰਜੀਤ ਸਿੰਘ ਦੀ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਝੋਰੜਾਂ-ਸ਼ਾਹਜਹਾਨਪੁਰ ਸੜਕ ’ਤੇ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਨਿਰਮਲ ਚੰਦ ਵਾਸੀ ਝੋਰੜਾਂ ਨੂੰ ਕਾਬੂ ਕਰਕੇ 36 ਬੋਤਲਾਂ ਸ਼ਰਾਬ ਦੇਸੀ ਠੇਕਾ ਬਰਾਮਦ ਕੀਤੀਆਂ। ਚਾਰਾਂ ਮੁਲਜ਼ਮਾਂ ਖਿਲ਼ਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

ਨਾਜਾਇਜ਼ ਸ਼ਰਾਬ ਸਮੇਤ ਦੋ ਗ੍ਰਿਫ਼ਤਾਰ

ਲੁਧਿਆਣਾ : ਥਾਣਾ ਮੇਹਰਬਾਨ ਦੀ ਪੁਲੀਸ ਨੇ ਦੋ ਜਣਿਆਂ ਨੂੰ ਨਾਜਾਇਜ਼ ਸ਼ਰਾਬ ਸਸਣੇ ਕਾਬੂ ਕੀਤਾ। ਹੌਲਦਾਰ ਤਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪਿੰਡ ਸੱਤੋਵਾਲ ਕੋਲ ਸੁਖਵਿੰਦਰ ਸਿੰਘ ਵਾਸੀ ਪਿੰਡ ਮਾਛੀਆਂ ਕਲਾਂ ਅਤੇ ਨਵਜੋਤ ਸਿੰਘ ਵਾਸੀ ਪਿੰਡ ਬਾਜੜਾ ਨੂੰ ਮੋਟਰਸਾਈਕਲ ਤੇ ਸ਼ਰਾਬ ਲੱਦ ਕੇ ਸਤਲੁਜ ਦਰਿਆ ਵੱਲੋਂ ਆਉਂਦਿਆਂ ਕਾਬੂ ਕਰਕੇ ਉਨ੍ਹਾਂ ਕੋਲੋਂ 45 ਬੋਤਲਾਂ ਘਰ ਦੀ ਕੱਢੀ ਸ਼ਰਾਬ ਬਰਾਮਦ ਕੀਤੀ ਗਈ ਹੈ। -ਨਿੱਜੀ ਪੱਤਰ ਪ੍ਰੇਰਕ

Advertisement
Advertisement
Advertisement