For the best experience, open
https://m.punjabitribuneonline.com
on your mobile browser.
Advertisement

ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਚਾਰ ਅਤਿਵਾਦੀ ਹਲਾਕ

07:51 AM Jul 19, 2023 IST
ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਚਾਰ ਅਤਿਵਾਦੀ ਹਲਾਕ
ਪੁਣਛ ’ਚ ਅਤਿਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਸੁਰੱਖਿਆ ਬਲ।
Advertisement

ਜੰਮੂ, 18 ਜੁਲਾਈ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਚਾਰ ਦਹਿਸ਼ਤਗਰਦ ਮਾਰੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਅਤੇ ਪੁਲੀਸ ਵੱਲੋਂ ਬੀਤੀ ਰਾਤ ਸੂਰਨਕੋਟ ਬੈਲਟ ਵਿੱਚ ਸਥਿਤ ਸਿੰਧਰਾਹ ਦੇ ਉੱਚ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਮੁਕਾਬਲਾ ਸ਼ੁਰੂ ਹੋ ਗਿਆ। ਜੰਮੂ ਜ਼ੋਨ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਪੁਸ਼ਟੀ ਕੀਤੀ ਕਿ ਅੱਜ ਸਵੇਰੇ ਲਗਪਗ 5 ਵਜੇ ਮੁੜ ਸ਼ੁਰੂ ਹੋਈ ਗੋਲੀਬਾਰੀ ’ਚ ਚਾਰ ਅਤਿਵਾਦੀ ਮਾਰੇ ਗਏ। ਇਸ ਦੌਰਾਨ 6 ਸੈਕਟਰ ਰਾਸ਼ਟਰੀਯ ਰਾਈਫਲਜ਼ ਦੇ ਕਮਾਂਡਰ ਬ੍ਰਿਗੇਡੀਅਰ ਐੱਮ ਪੀ ਸਿੰਘ ਨੇ ਦੱਸਿਆ,‘ਤਲਾਸ਼ੀ ਮੁਹਿੰਮ ਦੌਰਾਨ ਚਾਰ ਅਤਿਵਾਦੀਆਂ ਨੂੰ ਮਾਰ ਮੁਕਾਇਆ ਗਿਆ। ਇਸ ਇਲਾਕੇ ਵਿੱਚ ਭਾਰੀ ਅਸਲੇ ਨਾਲ ਮੌਜੂਦ ਅਤਿਵਾਦੀਆਂ ਦੀ ਮੌਜੂਦਗੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਇਸ ਖਿੱਤੇ ’ਚ ਗੜਬੜ ਕਰਨ ਦੀ ਕੋਸ਼ਿਸ਼ ’ਚ ਸਨ ਤੇ ਜੇਕਰ ਇਨ੍ਹਾਂ ਨਾਸ ਸਮਾਂ ਰਹਿੰਦਿਆਂ ਨਾ ਨਜਿੱਠਿਆ ਜਾਂਦਾ ਤਾਂ ਇਨ੍ਹਾਂ ਅਤਿਵਾਦੀਆਂ ਵੱਲੋਂ ਆਉਣ ਵਾਲੇ ਦਨਿਾਂ ਵਿੱਚ ਵੱਡੀਆਂ ਦਹਿਸ਼ਤੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਸੀ। ‘ਦਿ ਵਾਈਟ ਨਾਈਟ ਕੋਰ’ ਨੇ ਟਵੀਟ ਕੀਤਾ,‘ਅਪਰੇਸ਼ਨ ਤ੍ਰਨਿੇਤਰ II’। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਚਾਰ ਏ ਕੇ 47, ਦੋ ਪਿਸਤੌਲ ਤੇ ਹੋਰ ਸਮੱਗਰੀ ਬਰਾਮਦ ਹੋਈ ਹੈ।’ ਇਸ ਦੌਰਾਨ ਪੁਣਛ ਜ਼ਿਲ੍ਹੇ ਦੇ ਕਾਲਾ ਝੂਲਾ ਜੰਗਲੀ ਇਲਾਕੇ ਵਿੱਚ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੇ ਇੱਕ ਟਿਕਾਣੇ ’ਤੇ ਛਾਪਾ ਮਾਰ ਕੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਦਕਿ ਇਸ ਥਾਂ ਤਿੰਨ ਗ੍ਰਨੇਡ ਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ। -ਪੀਟੀਆਈ

Advertisement

ਲਸ਼ਕਰ ਦੇ ਚਾਰ ਅਤਿਵਾਦੀ ਗ੍ਰਿਫ਼ਤਾਰ
ਸ੍ਰੀਨਗਰ: ਇਸੇ ਤਰ੍ਹਾਂ ਪੁਲੀਸ ਨੇ ਜੰਮੂ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿੱਚ ਲਸ਼ਕਰ-ਏ-ਤੋਇਬਾ ਦੇ ਚਾਰ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਬੀਰਵਾਹ ਇਲਾਕੇ ’ਚੋਂ ਕਾਬੂ ਕੀਤਾ ਗਿਆ ਹੈ, ਜਨਿ੍ਹਾਂ ਦੀ ਪਛਾਣ ਮੁਸ਼ਤਾਕ ਅਹਿਮਦ ਲੋਨ, ਅਜ਼ਹਰ ਅਹਿਮਦ ਮੀਰ, ਇਰਫਾਨ ਅਹਿਮਦ ਸੋਫੀ ਤੇ ਅਬਰਾਰ ਅਹਿਮਦ ਮਲਿਕ ਵਜੋਂ ਹੋਈ ਹੈ। -ਪੀਟੀਆਈ

ਪਾਕਿਸਤਾਨ ਖ਼ਿਲਾਫ਼ ਰੋਸ ਮੁਜ਼ਾਹਰਾ
ਜੰਮੂ: ਇੱਥੇ ਇੱਕ ਸੰਸਥਾ ਦੇ ਕਾਰਕੁਨਾਂ ਨੇ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਵਿੱਚ ਦਹਿਸ਼ਤਵਾਦ ਨੂੰ ਸ਼ਹਿ ਦੇਣ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਹੈ। ‘ਮਿਸ਼ਨ ਸਟੇਟਹੁੱਡ’ ਦੇ ਕਾਰਕੁਨਾਂ ਨੇ ਜਾਨੀਪੁਰ ਹਾਈ ਕੋਰਟ ਰੋਡ ਤੋਂ ਇੱਕ ਰੈਲੀ ਕੱਢੀ ਤੇ ਪਾਕਿਸਤਾਨ ਦਾ ਪੁਤਲਾ ਸਾੜਦਿਆਂ ਨਾਅਰੇਬਾਜ਼ੀ ਵੀ ਕੀਤੀ। -ਪੀਟੀਆਈ

Advertisement
Tags :
Author Image

sukhwinder singh

View all posts

Advertisement
Advertisement
×