For the best experience, open
https://m.punjabitribuneonline.com
on your mobile browser.
Advertisement

ਪ੍ਰਾਪਰਟੀ ਟੈਕਸ ਨਾ ਭਰਨ ’ਤੇ ਚਾਰ ਜਾਇਦਾਦਾਂ ਸੀਲ

08:06 AM Mar 16, 2024 IST
ਪ੍ਰਾਪਰਟੀ ਟੈਕਸ ਨਾ ਭਰਨ ’ਤੇ ਚਾਰ ਜਾਇਦਾਦਾਂ ਸੀਲ
Advertisement

ਚੰਡੀਗੜ੍ਹ (ਖੇਤਰੀ ਪ੍ਰਤੀਨਧ): ਚੰਡੀਗੜ੍ਹ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਾ ਕਰਨ ’ਤੇ ਅੱਜ ਸੈਕਟਰ 17, ਸੈਕਟਰ 26, ਇੰਡਸਟਰੀਅਲ ਏਰੀਆ ਤੇ ਹੱਲੋਮਾਜਰਾ ਦੀਆਂ ਚਾਰ ਕਮਰਸ਼ੀਅਲ ਜਾਇਦਾਦਾਂ ਨੂੰ ਸੀਲ ਕਰ ਦਿੱਤਾ। ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਦੀਆਂ ਹਦਾਇਤਾਂ ’ਤੇ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਦੀ ਟੀਮ ਨੇ ਇਨ੍ਹਾਂ ਜਾਇਦਾਦ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ। ਜਾਣਕਾਰੀ ਅਨੁਸਾਰ ਇਨ੍ਹਾਂ ‘ਤੇ ਕੁੱਲ 15 ਲੱਖ 52 ਹਜ਼ਾਰ 221 ਰੁਪਏ ਬਕਾਇਆ ਸਨ ਤੇ ਨਿਗਮ ਨੂੰ ਪ੍ਰਾਪਰਟੀ ਟੈਕਸ ਵਜੋਂ ਅਦਾ ਨਹੀਂ ਕੀਤੇ। ਇਨ੍ਹਾਂ ਵਪਾਰਕ ਜਾਇਦਾਦਾਂ ਵਿੱਚ ਸੈਕਟਰ 107-108 ਦੀ ਦੁਕਾਨ ਨੰਬਰ 107 ਬੀ ’ਤੇ 229634 ਰੁਪਏ, ਸੈਕਟਰ 26 ਵਿੱਚ ਐਸਸੀਓ ਨੰਬਰ 45 ’ਤੇ 307051 ਰੁਪਏ, ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਪਲਾਟ ਨੰਬਰ 28/5 ’ਤੇ 774306 ਰੁਪਏ ਅਤੇ ਹੱਲੋਮਾਜਰਾ ‘ਚ 241230 ਰੁਪਏ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ।

Advertisement

Advertisement
Author Image

joginder kumar

View all posts

Advertisement
Advertisement
×