For the best experience, open
https://m.punjabitribuneonline.com
on your mobile browser.
Advertisement

ਚਾਰ ਵਿਅਕਤੀ ਹੈਰੋਇਨ ਸਮੇਤ ਗ੍ਰਿਫ਼ਤਾਰ

07:09 AM Sep 03, 2024 IST
ਚਾਰ ਵਿਅਕਤੀ ਹੈਰੋਇਨ ਸਮੇਤ ਗ੍ਰਿਫ਼ਤਾਰ
Advertisement

ਲੁਧਿਆਣਾ: ਡੇਹਲੋਂ ਦੀ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਸੁਭਾਸ਼ ਚੰਦ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਨੇੜੇ ਪਿੰਡ ਕਿਲਾ ਰਾਏਪੁਰ ਮੌਜੂਦ ਸੀ। ਇਸੇ ਦੌਰਾਨ ਪਰਮਿੰਦਰ ਸਿੰਘ ਵਾਸੀ ਸਾਇਆ ਕਲਾਂ, ਅਵਰਾਜ ਸਿੰਘ, ਬਲਵਿੰਦਰ ਸਿੰਘ ਵਾਸੀ ਖੇੜੀ ਸਦਰ ਅਤੇ ਸੁਖਵੰਤ ਸਿੰਘ ਵਾਸੀ ਧਾਂਦਰਾਂ ਨੂੰ ਸਵਿੱਫਟ ਕਾਰ ਵਿੱਚ ਸਵਾਰ ਹੋ ਕੇ ਆਪਣੇ ਗਾਹਕਾਂ ਨੂੰ ਹੈਰੋਇਨ ਵੇਚਣ ਲਈ ਜੱਸੋਵਾਲ ਸਾਈਡ ਤੋਂ ਡੇਰਾ ਹਰੀਸਰ ਕਿਲਾ ਰਾਏਪੁਰ ਵਾਲੀ ਸਾਇਡ ਆਉਂਦਿਆਂ ਕਾਬੂ ਕੀਤਾ। ਉਨ੍ਹਾਂ ਪਾਸੋਂ 6 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰੋਨਿਕ ਕੰਡਾ, 20 ਪਾਰਦਰਸ਼ੀ ਮੋਮੀ ਲਿਫਾਫੀਆਂ ਅਤੇ ਸਵਿੱਫ਼ਟ ਕਾਰ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement