For the best experience, open
https://m.punjabitribuneonline.com
on your mobile browser.
Advertisement

ਇਲੀਨੌਏ ਵਿੱਚ ਚਾਕੂ ਮਾਰ ਕੇ ਚਾਰ ਵਿਅਕਤੀਆਂ ਦੀ ਹੱਤਿਆ

08:05 AM Mar 29, 2024 IST
ਇਲੀਨੌਏ ਵਿੱਚ ਚਾਕੂ ਮਾਰ ਕੇ ਚਾਰ ਵਿਅਕਤੀਆਂ ਦੀ ਹੱਤਿਆ
Advertisement

ਰੌਕਫੋਰਡ, 28 ਮਾਰਚ
ਅਮਰੀਕਾ ਦੇ ਉੱਤਰੀ ਇਲੀਨੌਏ ’ਚ ਚਾਕੂ ਨਾਲ ਹਮਲੇ ਦੀ ਘਟਨਾ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਰੌਕਫੋਰਡ ਪੁਲੀਸ ਮੁਖੀ ਕਾਰਲਾ ਰੈੱਡ ਨੇ ਦੱਸਿਆ ਕਿ 22 ਸਾਲ ਦੇ ਸ਼ੱਕੀ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ’ਚ ਸ਼ਾਮਲ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਹੈ। ਤਿੰਨ ਵਿਅਕਤੀਆਂ ਦੀ ਮੌਤ ਮੌਕੇ ’ਤੇ ਹੀ ਹੋ ਗਈ ਸੀ ਜਦਕਿ ਚੌਥੇ ਨੇ ਹਸਪਤਾਲ ’ਚ ਦਮ ਤੋੜਿਆ। ਮ੍ਰਿਤਕਾਂ ’ਚ 15 ਵਰ੍ਹਿਆਂ ਦੀ ਲੜਕੀ, 63 ਵਰ੍ਹਿਆਂ ਦੀ ਮਹਿਲਾ, 49 ਵਰ੍ਹਿਆਂ ਦਾ ਇਕ ਵਿਅਕਤੀ ਅਤੇ 22 ਵਰ੍ਹਿਆਂ ਦਾ ਨੌਜਵਾਨ ਸ਼ਾਮਲ ਹਨ। ਉਨ੍ਹਾਂ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ ਹੈ। ਰੈੱਡ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਆਪਣੇ ਘਰਾਂ ’ਚ ਲੱਗੇ ਸੀਸੀਟੀਵੀ ਫੁਟੇਜ ਦੇਖਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਹਮਲੇ ਦੇ ਸਬੰਧ ’ਚ ਹੋਰ ਜਾਣਕਾਰੀ ਮਿਲ ਸਕੇ। ਰੌਕਫੋਰਡ ਦੇ ਮੇਅਰ ਟੌਮ ਮੈਕਨਮਾਰਾ ਨੇ ਘਟਨਾ ’ਤੇ ਦੁੱਖ ਜਤਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਦੀ ਤਰਜੀਹ ਲੋਕਾਂ ਨੂੰ ਸੁਰੱਖਿਅਤ ਰੱਖਣਾ ਹੈ। ਪੁਲੀਸ ਨੂੰ ਹਮਲਾਵਰ ਦੇ ਇਰਾਦੇ ਬਾਰੇ ਜਾਣਕਾਰੀ ਨਹੀਂ ਮਿਲੀ ਹੈ ਕਿ ਉਸ ਨੇ ਅਜਿਹਾ ਘਿਨਾਉਣ ਜੁਰਮ ਕਿਉਂ ਕੀਤਾ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਰੌਕਫੋਰਡ ’ਚ ਸਥਿਤ ਵਾਲਮਾਰਟ ’ਚ ਇਕ ਮੁਲਾਜ਼ਮ ਦੀ ਸਟੋਰ ਦੇ ਅੰਦਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×