For the best experience, open
https://m.punjabitribuneonline.com
on your mobile browser.
Advertisement

ਲੜਕੀ ਲਈ ਰਿਸ਼ਤਾ ਦੇਖਣ ਗਏ ਚਾਰ ਜਣੇ ਸੜਕ ਹਾਦਸੇ ’ਚ ਹਲਾਕ

07:38 AM May 28, 2024 IST
ਲੜਕੀ ਲਈ ਰਿਸ਼ਤਾ ਦੇਖਣ ਗਏ ਚਾਰ ਜਣੇ ਸੜਕ ਹਾਦਸੇ ’ਚ ਹਲਾਕ
Advertisement

ਪੱਤਰ ਪ੍ਰੇਰਕ
ਮੌੜ ਮੰਡੀ, 27 ਮਈ
ਪਿੰਡ ਮੌੜ ਕਲਾਂ ਦੇ ਰਹਿਣ ਵਾਲੇ ਕਥਾਵਾਚਕ ਅਤੇ ਉੱਘੇ ਢਾਡੀ ਰਣਜੀਤ ਸਿੰਘ ਦੀ, ਉਸ ਦੇ ਭਰਾ-ਭਰਜਾਈ ਅਤੇ ਸਾਲੇ ਸਮੇਤ ਹਿਸਾਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਦੋਂ ਹਾਦਸੇ ਵਿੱਚ ਪੰਜ ਜਣੇ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਆਪਣੀ ਲੜਕੀ ਲਈ ਰਿਸ਼ਤਾ ਦੇਖਣ ਹਾਂਸੀ ਗਿਆ ਸੀ। ਵਾਪਸੀ ਸਮੇਂ ਹਿਸਾਰ ਨੇੜੇ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਇਹ ਹਾਦਸਾ ਹਿਸਾਰ ਬਾਈਪਾਸ ’ਤੇ ਸੈਕਟਰ 27-28 ਦੇ ਨਜ਼ਦੀਕ ਉਸ ਸਮੇਂ ਵਾਪਰਿਆ ਜਦੋਂ ਉਕਤ ਵਿਅਕਤੀਆਂ ਦੀ ਕਾਰ ਸਾਹਮਣੇ ਆ ਰਹੇ ਅਣਪਛਾਤੇ ਟਰੱਕ ਨਾਲ ਟਕਰਾ ਕੇ 20 ਫੁੱਟ ਡੂੰਘੇ ਟੋਏ ਵਿੱਚ ਜਾ ਡਿੱਗੀ। ਕਾਰ ਵਿੱਚ ਸਵਾਰ ਲੋਕਾਂ ਵਿਚੋਂ ਢਾਡੀ ਰਣਜੀਤ ਸਿੰਘ ਖਾਲਸਾ, ਉਨ੍ਹਾਂ ਦੇ ਭਰਾ ਬੱਗੜ ਸਿੰਘ ਤੇ ਉਸ ਦੀ ਪਤਨੀ ਮਧੂਬਾਲਾ ਦੀ ਮੌਤ ਹੋ ਗਈ, ਜਿਨ੍ਹਾਂ ਦਾ ਅੱਜ ਦੇਰ ਸ਼ਾਮ ਪੋਸਟਮਾਰਤਮ ਤੋਂ ਬਾਅਦ ਮੌੜ ਮੰਡੀ ਸ਼ਮਸ਼ਾਨ ਘਾਟ ਵਿੱਚ ਸਸਕਾਰ ਕੀਤਾ ਗਿਆ ਹੈ। ਜਦੋਂ ਕਿ ਹਾਦਸੇ ਵਿੱਚ ਜ਼ਖ਼ਮੀ ਹੋਣ ਵਾਲੇ ਰਣਜੀਤ ਸਿੰਘ ਦੇ ਰਿਸ਼ਤੇਦਾਰ ਸੱਤਪਾਲ ਸਿੰਘ, ਰਵੀ ਕੁਮਾਰ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਰਣਜੀਤ ਸਿੰਘ ਖਾਲਸਾ ਦੇ ਪੁੱਤਰ ਕਾਕੂ ਸਿੰਘ, ਡਿੰਪਲ ਕੌਰ, ਗੁੱਡੋ ਕੌਰ ਦੇ ਗੰਭੀਰ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਪੀੜਤ ਪਰਿਵਾਰ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਤੇ ਹੋਰਨਾਂ ਦੁੱਖ ਸਾਂਝਾ ਕੀਤਾ ਹੈ।

Advertisement

Advertisement
Advertisement
Author Image

joginder kumar

View all posts

Advertisement