For the best experience, open
https://m.punjabitribuneonline.com
on your mobile browser.
Advertisement

ਜਿਸਮਫਰੋਸ਼ੀ ਦੇ ਦੋਸ਼ ਹੇਠ ਚਾਰ ਜਣੇ ਗ੍ਰਿਫ਼ਤਾਰ

08:02 AM Aug 13, 2024 IST
ਜਿਸਮਫਰੋਸ਼ੀ ਦੇ ਦੋਸ਼ ਹੇਠ ਚਾਰ ਜਣੇ ਗ੍ਰਿਫ਼ਤਾਰ
Advertisement

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਮਾਡਲ ਟਾਊਨ ਥਾਣੇ ਦੀ ਪੁਲੀਸ ਨੇ ਸਪਾਅ ਸੈਂਟਰ ਦੀ ਆੜ ਹੇਠ ਜਿਸਮਫਰੋਸ਼ੀ ਦਾ ਧੰਦਾ ਕਰਨ ਦੇ ਦੋਸ਼ ਤਹਿਤ ਦੋ ਕੇਸ ਦਰਜ ਕਰਕੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੁੱਗਰੀ ਰੋਡ ਸਾਹਮਣੇ ਇੱਕ ਸਪਾਅ ਸੈਂਟਰ ’ਤੇ ਛਾਪਾ ਮਾਰ ਕੇ ਰੌਸ਼ਨ, ਆਕਾਸ਼ ਪੰਡਤ ਅਤੇ ਬੱਬਲ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਹ ਹਮ-ਮਸ਼ਵਰਾ ਹੋ ਕੇ ਸਪਾਅ ਦੀ ਆੜ ਵਿੱਚ ਆਪਣੇ ਗਾਹਕਾਂ ਨੂੰ ਲੜਕੀਆਂ ਸਪਲਾਈ ਕਰਕੇ ਜਿਸਮਫਿਰੋਸ਼ੀ ਦਾ ਧੰਦਾ ਕਰਦੇ ਹਨ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਥਾਣੇਦਾਰ ਅਵਨੀਤ ਕੌਰ ਮੁੱਖ ਅਫਸਰ ਥਾਣਾ ਮਾਡਲ ਟਾਊਨ ਦੀ ਅਗਵਾਈ ਹੇਠ ਗੁਲਾਟੀ ਚੌਕ ਨੇੜੇ ਇੱਕ ਸਪਾਅ ਸੈਂਟਰ ਤੋਂ ਪ੍ਰਵੇਸ਼ ਅਹੂਜਾ ਵਾਸੀ ਹਰੀ ਕਰਤਾਰ ਕਲੋਨੀ ਚੀਮਾ ਚੌਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਉਸ ਦੇ ਸਾਥੀ ਕੁਲਪ੍ਰੀਤ ਸਿੰਘ ਮੱਕੜ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

sukhwinder singh

View all posts

Advertisement