ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਰੀ ਦੇ ਮੋਟਰਸਾਈਕਲਾਂ ਸਮੇਤ ਚਾਰ ਜਣੇ ਗ੍ਰਿਫ਼ਤਾਰ

07:43 AM Mar 24, 2024 IST
ਕਾਬੂ ਕੀਤੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੀ ਹੋਈ ਪੁਲੀਸ। -ਫੋਟੋ: ਵਰਮਾ

ਗੁਰਿੰਦਰ ਸਿੰਘ
ਲੁਧਿਆਣਾ, 23 ਮਾਰਚ
ਪੁਲੀਸ ਨੇ ਚੋਰੀ ਮੋਬਾਈਲਾਂ ਅਤੇ ਮੋਟਰਸਾਈਕਲਾਂ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 8 ਦੇ ਥਾਣੇਦਾਰ ਸੁਖਰਾਜ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸੱਗੂ ਚੌਕ ਵੱਲ ਆਉਂਦਿਆਂ ਰੋਹਿਤ ਕੁਮਾਰ ਉਰਫ਼ ਨੰਨ੍ਹੀ ਵਾਸੀ ਮਾਤਾ ਮੰਦਿਰ ਘਾਟੀ ਮੁੱਹਲਾ ਅਤੇ ਪ੍ਰਕਾਸ਼ ਤਿਵਾੜੀ ਵਾਸੀ ਸੁਖਦੇਵ ਨਗਰ ਨੂੰ ਦੌਰਾਨੇ ਚੈਕਿੰਗ ਐਕਟਿਵਾ ਸਮੇਤ ਕਾਬੂ ਕਰਕੇ ਉਨ੍ਹਾਂ ਪਾਸੋਂ ਚੇਰੀ ਦੇ 6 ਮੋਬਾਈਲ ਬਰਾਮਦ ਕੀਤੇ ਹਨ। ਪੁਲੀਸ ਨੇ ਐਕਟਿਵਾ ਸਕੂਟਰ ਵੀ ਕਬਜ਼ੇ ਵਿੱਚ ਲੈ ਲਿਆ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 7 ਦੇ ਥਾਣੇਦਾਰ ਪ੍ਰੇਮ ਚੰਦ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਜੱਚਾ ਬੱਚਾ ਹਸਪਤਾਲ ਈਡਬਲਿਊਐਸ ਕਲੋਨੀ ਸੈਕਟਰ 32 ਮੌਜੂਦ ਸੀ ਤਾਂ ਦੌਰਾਨੇ ਚੈਕਿੰਗ ਸਨੋਜ ਕੁਮਾਰ ਵਾਸੀ ਈਡਬਲਿਊਐਸ ਕਲੋਨੀ ਤਾਜਪੁਰ ਰੋਡ ਨੂੰ ਕਾਬੂ ਕਰਕੇ ਉਸ ਪਾਸੋਂ 3 ਮੋਬਾਈਲ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਰਾਜ ਕੁਮਾਰ ਵਾਸੀ ਫੇਸ-8 ਫੋਕਲ ਪੁਆਇੰਟ ਨੀਚੀ ਮੰਗਲੀ ਨੇ ਦੱਸਿਆ ਹੈ ਕਿ ਉਹ ਪੈਦਲ ਹੀ ਘਰ ਜਾ ਰਿਹਾ ਸੀ ਤਾਂ ਹੀਰੋ ਸਾਈਕਲ ਫੈਕਟਰੀ ਫੇਸ-8 ਫੋਕਲ ਪੁਆਇੰਟ ਨੀਚੀ ਮੰਗਲੀ ਕੋਲ ਇੱਕ ਮੋਟਰਸਾਈਕਲ ’ਤੇ ਆਏ ਦੋ ਜਣਿਆਂ ਨੇ ਉਸ ਨੂੰ ਘੇਰ ਕੇ ਦਾਤ ਮਾਰਿਆ ਅਤੇ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਹੌਲਦਾਰ ਸਵਰਨ ਸਿੰਘ ਨੇ ਦੱਸਿਆ ਹੈ ਕਿ ਭਾਲ ਕਰਨ ’ਤੇ ਪਤਾ ਲੱਗਾ ਕਿ ਇਹ ਖੋਹ ਮਨਜਿੰਦਰ ਸਿੰਘ ਵਾਸੀ ਪਿੰਡ ਝਾਬੇਵਾਲ ਅਤੇ ਵਿੱਕੀ ਵਾਸੀ ਕੋਹਾੜਾ ਨੇ ਕੀਤੀ ਹੈ।‌ ਪੁਲੀਸ ਵੱਲੋਂ ਮਨਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਉਕਤ ਮੋਟਰਸਾਈਕਲ, ਮੋਬਾਈਲ ਅਤੇ ਦਾਤ ਬਰਾਮਦ ਕੀਤਾ ਹੈ ਜਦ ਜਦਕਿ ਦੂਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement