ਪੁਲਾੜ ਵਿਚ ਫਸੇ ਚਾਰ ਯਾਤਰੀ ਧਰਤੀ ’ਤੇ ਮੁੜੇ
02:53 PM Oct 25, 2024 IST
ਕੈਪ ਕੈਨਾਵੇਰਲ, 25 ਅਕਤਬੂਰ
Advertisement
ਬੋਇੰਗ ਦੇ ਕੈਪਸੂਲ ਵਿਚ ਖਰਾਬੀ ਆਉਣ ਕਾਰਨ ਅਤੇ ਤੁਫ਼ਾਨ ਮਿਲਟਨ ਦੇ ਕਾਰਨ ਕਰੀਬ ਅੱਠ ਮਹੀਨੇ ਪੁਲਾੜ ਸਟੇਸ਼ਨ ’ਤੇ ਬਿਤਾਉਣ ਬਾਅਦ ਚਾਰ ਯਾਤਰੀ ਸ਼ੁੱਕਰਵਾਰ ਧਰਤੀ ’ਤੇ ਵਾਪਸ ਆ ਗਏ। ਸਪੇਸਐਕਸ ਦੇ ਕੈਪਸੂਲ ਵਿਚ ਪੁਲਾੜ ਯਾਤਰੀ ਪੈਰਾਸ਼ੂਟ ਦੀ ਮਦਦ ਨਾਲ ਫਲੋਰੀਡਾ ਦੇ ਤੱਟ ਕੋਲ ਮੈਕਸਿਕੋ ਦੀ ਖਾੜੀ ’ਤੇ ਉਤਰੇ। ਇਨ੍ਹਾਂ ਤਿੰਨ ਅਮਰੀਕੀ ਅਤੇ ਇਕ ਰੂਸੀ ਪੁਲਾੜ ਯਾਤਰੀਆਂ ਨੇ ਦੋ ਮਹੀਨੇ ਪਹਿਲਾਂ ਧਰਤੀ ’ਤੇ ਮੁੜਨਾ ਸੀ। ਪਰ ਬੋਇੰਗ ਦੇ ਨਵੇਂ ਸਟਾਰਲਾਈਨਰ ਪੁਲਾੜ ਕੈਪਸੂਲ ਵਿਚ ਸਮੱਸਿਆ ਆਉਣ ਕਾਰਨ ਉਨ੍ਹਾਂ ਦੀ ਵਾਪਸੀ ਵਿਚ ਦੇਰੀ ਹੋਈ।
ਸਪੇਸ ਐਕਸ ਨੇ ਮਾਰਚ ਵਿਚ ਨਾਸਾ ਦੇ ਮੈਥਯੂ ਡੋਮੀਨਿਕ, ਮਾਈਕਲ ਬੈਰੇਟ ਅਤੇ ਜੀਨੇਟ ਐਪਸ ਅਤੇ ਰੂਸ ਦੇ ਐਲੇਕਜ਼ੈਂਡਰ ਗੇਬ੍ਰੇਂਕਿਨ ਨੂੰ ਪੁਲਾੜ ਭੇਜਿਆ ਸੀ। ਜ਼ਿਕਰਯੋਗ ਹੈ ਸਪੇਸਐਕਸ ਨੇ ਕਿ ਚਾਰ ਹਫ਼ਤੇ ਪਹਿਲਾਂ ਦੋ ਪੁਲਾੜ ਯਾਤਰੀਆਂ ਨੂੰ ਭੇਜਿਆ ਸੀ ਜੋ ਕਿ ਫਰਵਰੀ ਮਹੀਨੇ ਤੱਕ ਉਥੇ ਰਹਿਣਗੇ। ਏਪੀ
Advertisement
Advertisement