For the best experience, open
https://m.punjabitribuneonline.com
on your mobile browser.
Advertisement

ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਤੇ ਦਾੜ੍ਹੀ ਪੁੱਟਣ ਦੇ ਦੋਸ਼ ਹੇਠ ਭਰਜਾਈ ਸਣੇ ਚਾਰ ਨਾਮਜ਼ਦ

07:46 AM Sep 29, 2023 IST
ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਤੇ ਦਾੜ੍ਹੀ ਪੁੱਟਣ ਦੇ ਦੋਸ਼ ਹੇਠ ਭਰਜਾਈ ਸਣੇ ਚਾਰ ਨਾਮਜ਼ਦ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 28 ਸਤੰਬਰ
ਨੇੜਲੇ ਪਿੰਡ ਰਸੂਲਪੁਰ ‘ਚ ਪਰਿਵਾਰ ‘ਚ ਮਾਮੂਲੀ ਗੱਲ ਤੋਂ ਬਾਅਦ ਹੋਈ ਤਕਰਾਰ ਅਤੇ ਬਾਅਦ ’ਚ ਕਰਦ ਨਾਲ ਕੀਤੇ ਹਮਲੇ ਦੇ ਦੋਸ਼ ‘ਚ ਸ਼ਿਕਾਇਤਕਰਤਾ ਦੀ ਭਰਜਾਈ ਸਣੇ ਚਾਰ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਥਾਣਾ ਹਠੂਰ ਦੇ ਐੱਸਆਈ ਜਗਜੀਤ ਸਿੰਘ ਮੁਤਾਬਕ ਗੁਰਪ੍ਰੀਤ ਸਿੰਘ ਦੇ ਬਿਆਨਾਂ ‘ਤੇ ਉਸ ਦੀ ਭਰਜਾਈ ਵੀਰਪਾਲ ਕੌਰ, ਉਸ ਦੀ ਮਾਂ, ਮੇਜਰ ਸਿੰਘ ਅਤੇ ਫੌਜੀ ਭਤੀਜੇ ਖ਼ਿਲਾਫ਼ ਧਾਰਾ 323, 34 ਤੋਂ ਇਲਾਵਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ‘ਚ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਉਸ ਦੀ ਪਤਨੀ ਬਲਜੀਤ ਕੌਰ ਤੇ ਭਰਜਾਈ ਵੀਰਪਾਲ ਕੌਰ ਦਰਖਤਾਂ ਦਾ ਬਾਲਣ ਸਾਂਝੇ ਸ਼ੈੱਡ ‘ਚ ਰੱਖ ਰਹੀਆਂ ਸਨ ਤਾਂ ਦੋਹਾਂ ‘ਚ ਬਹਿਸ ਹੋ ਗਈ। ਬਾਅਦ ‘ਚ ਘਰੇ ਦੋਹਾਂ ਨੂੰ ਸਮਝਾਇਆ ਗਿਆ ਪਰ ਵੀਰਪਾਲ ਕੌਰ ਨੇ ਫੋਨ ਕਰਕੇ ਆਪਣੇ ਪੇਕੇ ਪਿੰਡ ਨਿਹਾਲੂਵਾਲਾ (ਬਰਨਾਲਾ) ਤੋਂ ਆਪਣੀ ਮਾਂ, ਪਿਤਾ ਮੇਜਰ ਸਿੰਘ ਤੇ ਭਤੀਜਾ ਆ ਗਏ ਅਤੇ ਖਿੱਚਧੂਹ ਸ਼ੁਰੂ ਕਰ ਦਿੱਤੀ। ਭਰਜਾਈ ਦੀ ਮਾਤਾ ਨੇ ਕਰਦ ਨਾਲ ਉਂਗਲ ਤੇ ਚੀਚੀ ‘ਤੇ ਵਾਰ ਕੀਤਾ। ਬਾਅਦ ‘ਚ ਮੁਲਜ਼ਮਾਂ ਨੇ ਉਸ ਦੀ ਦਾਹੜੀ ਪੁੱਟ ਦਿੱਤੀ ਤੇ ਮੇਜਰ ਸਿੰਘ ਸ਼ਿਕਾਇਤਕਰਤਾ ਦਾ ਗਾਤਰਾ ਵੀ ਖਿੱਚ ਲਿਆ ਅਤੇ ਸਾਰਿਆਂ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ।

Advertisement

Advertisement
Advertisement
Author Image

Advertisement