For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਕਰਨ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਚਾਰ ਨਾਮਜ਼ਦ

07:22 AM Aug 15, 2024 IST
ਕੁੱਟਮਾਰ ਕਰਨ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਚਾਰ ਨਾਮਜ਼ਦ
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 14 ਅਗਸਤ
ਸ਼ਹਿਰ ਦੇ ਨਰਵਾਣਾ ਰੋਡ ’ਤੇ ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਪਾਤੜਾਂ ਪੁਲੀਸ ਨੇ ਚਾਰ ਜਣਿਆਂ ਖਿਲਾਫ਼ ਕੇਸ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਪਤੜਾਂ ਦੇ ਇੰਚਾਰਜ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਅਮਨਦੀਪ ਸਿੰਘ ਵਾਸੀ ਨਿਆਲ ਨੇ ਦੱਸਿਆ ਕਿ ਉਸ ਦੀ ਇਕ ਲੜਕੀ ਨਾਲ ਜਾਣ-ਪਛਾਣ ਤੋਂ ਬਾਅਦ ਝਗੜਾ ਹੋ ਗਿਆ ਸੀ। ਰਾਜ਼ੀਨਾਮੇ ਉਪਰੰਤ ਫੋਨ ਆਉਣ ’ਤੇ ਉਹ ਉਸ ਨੂੰ ਮਿਲਣ ਵਾਸਤੇ ਹਾਮਝੇੜੀ ਰੋਡ ਬਾਈਪਾਸ ’ਤੇ ਜਾ ਰਿਹਾ ਸੀ। ਇਸ ਦੌਰਾਨ ਉਕਤ ਲੜਕੀ ਸਣੇ ਤਿੰਨ ਜਣੇ ਕਾਰ ਵਿੱਚ ਬੈਠੇ ਸਨ, ਉਹ ਗੱਡੀ ’ਚੋਂ ਉਤਰ ਕੇ ਆਏ ਅਤੇ ਲੜਕੀ ਨੇ ਉਸ ਨੂੰ ਫੜ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ। ਸਕਾਰਪੀਓ ਵਿੱਚ ਆਏ ਵਿਅਕਤੀਆਂ ਨੇ ਲੋਹੇ ਦੀਆਂ ਰਾਡਾਂ ਨਾਲ ਕੁੱਟਮਾਰ ਕਰਦਿਆਂ ਕਾਰ ਦੀ ਭੰਨਤੋੜ ਕੀਤੀ। ਉਹ ਭੱਜ ਕੇ ਪਾਤੜਾਂ ਸ਼ਹਿਰ ਵੱਲ ਚਲਾ ਗਿਆ ਉਸ ਦੇ ਦੋਸਤ ਦਲਜੀਤ ਸਿੰਘ ਤੇ ਰਵਿੰਦਰ ਸਿੰਘ ਵਾਸੀ ਅਸਮਾਨਪੁਰ ਨੇ ਉਸ ਨੂੰ ਭੱਜ ਦੇ ਦੇਖ ਕੇ ਗੱਡੀ ਰੋਕੀ ਤਾਂ ਲੜਕੀ ਨੇ ਆਪਣੀ ਗੱਡੀ ਉਨ੍ਹਾਂ ਦੀ ਗੱਡੀ ਵਿੱਚ ਮਾਰੀ। ਉਸ ਦਾ ਦੋਸਤ ਰਵਿੰਦਰ ਸਿੰਘ ਵੀਡਿਓ ਬਣਾਉਣ ਲੱਗਾ ਤਾਂ ਨਿਖਲ ਰੰਗੜਾ ਨੇ ਉਸ ’ਤੇ ਫਾਇਰ ਕੀਤੇ ਤੇ ਇਕ ਗੋਲੀ ਸੱਜੀ ਪਿੰਜਣੀ ਵਿੱਚ ਲੱਗੀ। ਉਪਰੰਤ ਉਹ ਜਾਨੋ ਮਾਰਨ ਦੀਆਂ ਧਮਕੀਆ ਦਿੰਦੇ ਤੇ ਹਵਾਈ ਫਾਇਰ ਕਰਦੇ ਫਰਾਰ ਹੋ ਗਏ। ਥਾਣੇਦਾਰ ਨੇ ਦੱਸਿਆ ਕਿ ਗੁਰਪ੍ਰੀਤ ਕੌਰ, ਗੋਲੂ (ਲੜਕੀਆਂ), ਜਸਵੀਰ ਸਿੰਘ ਵਾਸੀ ਚੱਠੇਵਾਲਾ ਅਤੇ ਨਿਖਲ ਰਾਗੜਾ ਵਾਸੀ ਹਮੀਰਪੁਰਾ ਹਾਲ ਭਾਗੀਬਾਦਰ ਬਠਿੰਡਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।

Advertisement

Advertisement
Advertisement
Author Image

Advertisement