For the best experience, open
https://m.punjabitribuneonline.com
on your mobile browser.
Advertisement

ਵੱਖ-ਵੱਖ ਥਾਵਾਂ ਤੋਂ ਚਾਰ ਮੋਟਰਸਾਈਕਲ ਚੋਰੀ

08:00 AM Aug 25, 2024 IST
ਵੱਖ ਵੱਖ ਥਾਵਾਂ ਤੋਂ ਚਾਰ ਮੋਟਰਸਾਈਕਲ ਚੋਰੀ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਅਗਸਤ
ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਚਾਰ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧੀ ਥਾਣਾ ਜੋਧੇਵਾਲ ਦੀ ਪੁਲੀਸ ਨੂੰ ਪਿੰਡ ਦਾਦ ਪੱਖੋਵਾਲ ਰੋਡ ਵਾਸੀ ਦਲਜੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣਾ ਮੋਟਰਸਾਈਕਲ ਸਪਲੈਡਰ ਪਲੱਸ ਫੈਕਟਰੀ ਗੁਰੂ ਵਿਹਾਰ ਰਾਹੋਂ ਰੋਡ ਦੇ ਬਾਹਰ ਤਾਲਾ ਲਗਾ ਕੇ ਖੜ੍ਹਾ ਕੀਤਾ ਸੀ ਜਿਸਨੂੁੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਸੁਵਿਧਾ ਕੇਂਦਰ ਨੇੜੇ ਡੀਸੀ ਦਫ਼ਤਰ ਬਾਹਰੋਂ ਦੌਲਤ ਰਾਮ ਵਾਸੀ ਸਲੇਮ ਟਾਬਰੀ ਦਾ ਮੋਟਰਸਾਈਕਲ ਸਪਲੈਂਡਰ ਪਲੱਸ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਸਿਮਰਜੀਤ ਸਿੰਘ ਨਗਰ ਵਾਸੀ ਯਾਦੂ ਨੰਦਨ ਪ੍ਰਸ਼ਾਦ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਸਪਲੈਂਡਰ ਸਿੰਘਾਨੀਆ ਇੰਟਰਨੈਸ਼ਨਲ ਫੇਜ਼- 2 ਫੋਕਲ ਪੁਆਇੰਟ ਦੇ ਬਾਹਰੋਂ ਚੋਰੀ ਹੋ ਗਿਆ ਹੈ। ਥਾਣਾ ਮੇਹਰਬਾਨ ਦੇ ਇਲਾਕੇ ਜੈ ਸਿੰਘ ਨਗਰ ਚੁੰਗੀ ਮੇਹਰਬਾਨ ਤੋਂ ਬਾਬਾ ਨਾਮ ਦੇਵ ਕਲੋਨੀ ਟਿੱਬਾ ਰੋਡ ਵਾਸੀ ਜਸਪ੍ਰੀਤ ਦਾ ਮੋਟਰਸਾਈਕਲ ਸਪਲੈਂਡਰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਪੁਲੀਸ ਵੱਲੋਂ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement