ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਾਰ ਹੋਰ ਨਾਇਬ ਤਹਿਸੀਲਦਾਰ ਮੂਲ ਕਾਡਰ ’ਚ ਵਾਪਸ ਭੇਜੇ

07:43 AM Jul 19, 2024 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਜੁਲਾਈ
ਪੰਜਾਬ ਸਰਕਾਰ ਨੇ ਚਾਰ ਹੋਰ ਨਾਇਬ ਤਹਿਸੀਲਦਾਰਾਂ ਨੂੰ ਮੂਲ ਕਾਡਰ (ਸੀਨੀਅਰ ਸਹਾਇਕ) ਵਿੱਚ ਰਿਵਰਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਸੇ ਸਾਲ ਫ਼ਰਵਰੀ ਮਹੀਨੇ ਵਿੱਚ 15 ਨਾਇਬ ਤਹਿਸੀਲਦਾਰਾਂ ਨੂੰ ਮੂਲ ਕਾਡਰ ਵਿੱਚ ਵਾਪਸ ਭੇਜਿਆ ਗਿਆ ਸੀ।
ਰਿਵਰਟ ਹੋਣ ਕਾਰਨ ਹੁਣ ਨਾਇਬ ਤਹਿਸੀਲਦਾਰ ਦੇ ਵਾਹਨਾਂ ਤੋਂ ਲਾਲ ਤੇ ਨੀਲੀ ਬੱਤੀ ਅਤੇ ‘ਕਾਰਜਕਾਰੀ ਮੈਜਿਸਟਰੇਟ’ ਦੀ ਪਲੇਟ ਵੀ ਲੱਥ ਜਾਵੇਗੀ। ਜਿਨ੍ਹਾਂ ਨਾਇਬ ਤਹਿਸੀਲਦਾਰਾਂ ਨੂੰ ਅੱਜ ਰਿਵਰਟ ਕੀਤਾ ਗਿਆ ਹੈ, ਉਨ੍ਹਾਂ ਵਿੱਚ ਜ਼ੀਰਾ ’ਚ ਤਾਇਨਾਤ ਨਾਇਬ ਤਹਿਸੀਲਦਾਰ ਮੰਗੂ ਬਾਂਸਲ, ਰਿਤੂ ਕਪੂਰ ਨੂੰ 23 ਦਸੰਬਰ 2021 ਵਿੱਚ ਅਤੇ ਮੁਕੇਸ਼ ਕੁਮਾਰ ਤੇ ਰਾਜੀਵ ਕਪੂਰ ਨੂੰ 4 ਜੂਨ 2020 ਨੂੰ ਆਰਜ਼ੀ ਨਾਇਬ ਤਹਿਸੀਲਦਾਰ ਵਜੋਂ ਤਰੱਕੀ ਮਿਲੀ ਸੀ। ਪੰਜਾਬ ਸਰਕਾਰ ਮਾਲ ਅਤੇ ਪੁਨਰਵਾਸ ਵਿਭਾਗ ਮਾਲ ਅਮਲਾ-3 ਸ਼ਾਖਾ ਵੱਲੋਂ ਅੱਜ ਵਿਸੇਸ਼ ਮੁੱਖ ਸਕੱਤਰ-ਕਮ-ਵਿਤ ਕਮਿਸ਼ਨਰ ਮਾਲ ਕੇਏਪੀ ਸਿਨਹਾ ਵੱਲੋਂ ਜਾਰੀ ਹੁਕਮ ਵਿੱਚ ਆਖਿਆ ਗਿਆ ਹੈ ਕਿ ਇਨ੍ਹਾਂ ਕਰਮਚਾਰੀਆਂ ਦੀ ਤਰੱਕੀ ਸਿੱਧੀ ਭਰਤੀ ਦੀਆਂ ਅਸਾਮੀਆਂ ਵਿਰੁੱਧ ਆਰਜ਼ੀ ਤੌਰ ’ਤੇ ਇਸ ਸ਼ਰਤ ’ਤੇ ਕੀਤੀ ਗਈ ਸੀ ਕਿ ਜਦ ਵੀ ਸਿੱਧੀ ਭਰਤੀ ਦੇ ਉਮੀਦਵਾਰ ਉਪਲਬਧ ਹੋਣਗੇ ਤਾਂ ਇਨ੍ਹਾਂ ਜੂਨੀਅਰ ਮੋਸਟ ਨਾਇਬ ਤਹਿਸੀਲਦਾਰਾਂ ਨੂੰ ਬਿਨਾਂ ਕਿਸੇ ਨੋਟਿਸ ਦਿੱਤੇ ਉਨ੍ਹਾਂ ਦੇ ਮੂਲ ਕਾਡਰ ਵਿੱਚ ਰਿਵਰਟ ਕਰ ਦਿੱਤਾ ਜਾਵੇਗਾ।
ਇਸੇ ਸਾਲ ਸਰਕਾਰ ਨੇ 15 ਨਾਇਬ ਤਹਿਸੀਲਦਾਰਾਂ ਨੂੰ ਉਨ੍ਹਾਂ ਦੇ ਮੂਲ ਕਾਡਰ ਵਿਚ ਰਿਵਰਟ ਕਰ ਦਿੱਤਾ ਸੀ। ਉਨ੍ਹਾਂ ਨੂੰ ਹੁਣ ਤੱਕ ਹਾਈ ਕੋਰਟ ਵਿੱਚੋਂ ਵੀ ਰਾਹਤ ਨਹੀਂ ਮਿਲੀ। ਹਾਈ ਕੋਰਟ ਵਿੱਚ ਉਨ੍ਹਾਂ ਵੱਲੋਂ ਦਾਇਰ ਅਰਜ਼ੀ ’ਤੇ 19 ਸਤੰਬਰ ਦੀ ਪੇਸ਼ੀ ਮੁਕਰਰ ਹੈ। ਇਨ੍ਹਾਂ 15 ਨਾਇਬ ਤਹਿਸੀਲਦਾਰਾਂ ਵਿੱਚੋਂ ਕੁਝ ਨੂੰ ਮੂਲ ਕਾਰਡ ਵਿੱਚ ਮੁੜ ਕਾਨੂੰਨਗੋ ਤੇ ਕਈਆਂ ਨੂੰ ਮੁੜ ਮੂਲ ਕਾਰਡ ਵਿੱਚ ਸੀਨੀਅਰ ਸਹਾਇਕ ਬਣਾ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਹਰਮੀਤ ਸਿੰਘ ਗਿੱਲ ਨੂੰ ਹੁਣ ਸੁਪਰਡੈਂਟ ਦੀ ਤਰੱਕੀ ਮਿਲੀ ਹੈ ਅਤੇ ਉਹ ਮੋਗਾ ਐੱਸਡੀਐੱਮ ਦਫ਼ਤਰ ਵਿੱਚ ਤਾਇਨਾਤ ਹਨ। ਸੂਬੇ ਵਿਚ ਨਾਇਬ ਤਹਿਸੀਲਦਾਰਾਂ ਵੱਲੋਂ ਆਪਣੇ ਵਾਹਨਾਂ ਅੱਗੇ ਆਪਣੇ ਅਸਲ ਅਹੁਦੇ ਨਾਇਬ ਤਹਿਸੀਲਦਾਰ ਦੀ ਬਜਾਏ ‘ਕਾਰਜਕਾਰੀ ਮੈਜਿਸਟਰੇਟ’ ਦੀਆਂ ਪਲੇਟਾਂ ਲਗਾਈਆਂ ਹੋਈਆਂ ਹਨ।

Advertisement

Advertisement
Advertisement