ਜੀਪ ਖੋਹਣ ਦੇ ਮਾਮਲੇ ’ਚ ਚਾਰ ਹੋਰ ਕਾਬੂ
08:44 AM Nov 29, 2024 IST
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 28 ਨਵੰਬਰ
ਪਿਛਲੇ ਦਿਨੀਂ ਨਾਭਾ ਤੋਂ ਥਾਰ ਜੀਪ ਖੋਹਣ ਦੇ ਮਾਮਲੇ ’ਚ ਜਿਥੇ ਦੋ ਦਿਨ ਪਹਿਲਾਂ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਅਤੇ ਟੀਮ ਵੱਲੋਂ ਸਰੋਵਰ ਸਿੰਘ ਲਵਲੀ ਨਾਮ ਦੇ ਇੱਕ ਮੁਲਜ਼ਮ ਨੂੰ ਪੁਲੀਸ ਮੁਕਾਬਲੇ ’ਚ ਜ਼ਖ਼ਮੀ ਹੋਣ ਮਗਰੋਂ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ ਜੀਪ ਬਰਾਮਦ ਕੀਤੀ ਗਈ ਸੀ , ਉਥੇ ਹੀ ਇਸੇ ਮਾਮਲੇ ’ਚ ਚਾਰ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਵੀਰੂ ਸਿੰਘ, ਰਾਹੁਲ ਰੂਲਾ ਅਤੇ ਕਰਨ ਭਾਰਤਵਾਜ ਵਾਸੀਆਨ ਨਾਭਾ ਸਮੇਤ ਇੱਕ ਨਾਬਾਲਗ ਮੁਲਜ਼ਮ ਸ਼ਾਮਲ ਹੈ। ਇਨ੍ਹਾਂ ਮੁਲਜ਼ਮਾਂ ਨੂੰ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਨਾਭਾ ਦੇ ਐੱਸਐੱਚਓ ਇੰਸਪੈਕਟਰ ਜਸਵਿੰਦਰ ਸਿੰਘ ਦੀਆਂ ਟੀਮਾਂ ਵੱਲੋਂ ਕੀਤੀ ਕਰਵਾਈ ਦੌਰਾਨ ਕਾਬੂ ਕੀਤਾ ਗਿਆ ਹੈ।
Advertisement
Advertisement
Advertisement