For the best experience, open
https://m.punjabitribuneonline.com
on your mobile browser.
Advertisement

ਹਨੂੰਮਾਨਗੜ੍ਹ ਨੇੜੇ ਬੋਲੈਰੇ ਤੇ ਟਰੱਕ ਦੀ ਟੱਕਰ, ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

08:32 AM Mar 15, 2024 IST
ਹਨੂੰਮਾਨਗੜ੍ਹ ਨੇੜੇ ਬੋਲੈਰੇ ਤੇ ਟਰੱਕ ਦੀ ਟੱਕਰ  ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਟਰੱਕ ਨਾਲ ਟਕਰਾਉਣ ਮਗਰੋਂ ਪਲਟੀ ਬੋਲੈਰੋ।
Advertisement

ਜਗਤਾਰ ਸਮਾਲਸਰ
ਏਲਨਾਬਾਦ, 14 ਮਾਰਚ
ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਰਾਵਤਸਰ ਨੇੜੇ ਅੱਜ ਬੋਲੈਰੋ ਅਤੇ ਟਰੱਕ ਵਿਚਾਲੇ ਹੋਈ ਦੀ ਸਿੱਧੀ ਟੱਕਰ ਹੋ ਗਈ। ਇਸ ਕਾਰਨ ਤਿੰਨ ਔਰਤਾਂ ਸਣੇ ਇੱਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਜਦੋਂਕਿ ਦੋ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਹਾਦਸੇ ਦੌਰਾਨ ਬੋਲੈਰੋ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਜਾਣਕਾਰੀ ਅਨੁਸਾਰ ਇਹ ਸਾਰੇ ਜਣੇ ਪਿੰਡ ਮੇਲੂਸਰ (ਚੁਰੂ) ਦੇ ਰਹਿਣ ਵਾਲੇ ਸਨ ਅਤੇ ਬੋਲੈਰੋ ਵਿੱਚ ਸਵਾਰ ਹੋ ਕੇ ਰਾਵਤਸਰ ਵਿੱਚ ਸਥਿਤ ਬਾਬਾ ਖੇਤਰਪਾਲ ਦੇ ਮੰਦਰ ਵਿੱਚ ਮੱਥਾ ਟੇਕਣ ਲਈ ਜਾ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਦੀ ਬੋਲੈਰੋ ਸਰਦਾਰ ਸ਼ਹਿਰ ਦੇ ਨੇੜੇ ਧੰਨਾਸਰ ਪਿੰਡ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ਦੌਰਾਨ ਬਿਮਲਾ ਪਤਨੀ ਓਮ ਪ੍ਰਕਾਸ਼, ਰਚਨਾ ਪਤਨੀ ਲੋਕੇਸ਼, ਮੰਜੂ ਪਤਨੀ ਵਿਕਰਮ ਅਤੇ ਮਨਸਾ ਰਾਮ ਪੁੱਤਰ ਪੂਰਨ ਰਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਰਾਮ ਚੰਦਰ ਅਤੇ ਗਜਾਨੰਦ ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਰਾਵਤਸਰ ਥਾਣਾ ਇੰਚਾਰਜ ਵੇਦਪਾਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਹ ਹਾਦਸਾ ਓਵਰਟੇਕ ਕਰਦੇ ਸਮੇਂ ਵਾਪਰਿਆ ਹੈ। ਪੁਲੀਸ ਹਾਦਸੇ ਦੀ ਪੂਰੀ ਜਾਂਚ ਕਰ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×