ਲੁਟੇਰਾ ਗਰੋਹ ਦੇ ਚਾਰ ਮੈਂਬਰ ਕਾਬੂ
06:56 AM Mar 31, 2024 IST
ਮੋਰਿੰਡਾ
Advertisement
ਮੋਰਿੰਡਾ ਪੁਲੀਸ ਨੇ ਏਅਰਟੈੱਲ ਦੇ ਕਰਮਚਾਰੀ ਕੋਲੋਂ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਚਾਰ ਮੈਂਬਰੀ ਗਰੋਹ ਨੂੰ 24 ਘੰੰਟਿਆਂ ਦੇ ਅੰਦਰ ਗ੍ਰਿਫ਼ਤਾਰ ਕੀਤਾ ਹੈ। ਐੱਸਪੀਡੀ ਰੂਪਨਗਰ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਸੰਦੀਪ ਸਿੰਘ ਪਿੰਡ ਚੱਕਲਾਂ ਥਾਣਾ ਦੀ ਸ਼ਿਕਾਇਤ ਦੇ ਆਧਾਰ ’ਤੇ ਪੜਤਾਲ ਮਗਰੋਂ ਮੁਲਜ਼ਮ ਜਸਕਰਨ ਸਿੰਘ ਵਾਸੀ ਡੂਮਛੇੜੀ, ਵਰਿੰਦਰ ਸਿੰਘ ਉਰਫ ਗੋਲਾ ਵਾਸੀ ਭਟੇੜੀ, ਮਨਿੰਦਰ ਸਿੰਘ ਉਰਫ ਦੇਬੀ ਅਤੇ ਜਗਦੀਪ ਸਿੰਘ ਉਰਫ ਦੀਪੂ ਵਾਸੀ ਪਿੰਡ ਘੜੂੰਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗਰੋਹ ਦਾ ਮੁੱਖ ਸਰਗਨਾ ਜਸਕਰਨ ਸਿੰਘ ਸ਼ਿਕਾਇਤਕਰਤਾ ਸੰਦੀਪ ਸਿੰਘ ਨਾਲ ਪਿਛਲੇ ਚਾਰ ਮਹੀਨਿਆਂ ਤੋਂ ਕੰਮ ਕਰਦਾ ਸੀ। ਮੁਲਜ਼ਮਾਂ ਕੋਲੋਂ ਲੁੱਟ ਦੀ ਇੱਕ ਲੱਖ ਦੀ ਰਾਸ਼ੀ ਅਤੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। -ਪੱਤਰ ਪ੍ਰੇਰਕ
Advertisement
Advertisement