For the best experience, open
https://m.punjabitribuneonline.com
on your mobile browser.
Advertisement

ਚੋਰ ਗਰੋਹ ਦੇ ਚਾਰ ਮੈਂਬਰ ਕਾਬੂ

06:47 AM Apr 15, 2024 IST
ਚੋਰ ਗਰੋਹ ਦੇ ਚਾਰ ਮੈਂਬਰ ਕਾਬੂ
Advertisement

ਪੱਤਰ ਪ੍ਰੇਰਕ
ਕੁਰਾਲੀ, 14 ਅਪਰੈਲ
ਥਾਣਾ ਸਦਰ ਕੁਰਾਲੀ ਅਧੀਨ ਪੈਂਦੇ ਪਿੰਡ ਸ਼ੇਖਪੁਰਾ ਤੋਂ ਸੂਰ ਚੋਰੀ ਕਰਨ ਦੇ ਮਾਮਲੇ ਵਿੱਚ ਕੁਰਾਲੀ ਪੁਲੀਸ ਨੇ ਅੰਤਰਰਾਜੀ ਗਰੋਹ ਨੂੰ ਕਾਬੂ ਕੀਤਾ ਹੈ। ਪਿੰਡ ਸ਼ੇਖਪੁਰਾ ਦੇ ਇੱਕ ਪਿੱਗਰੀ ਫਾਰਮ ਤੋਂ 8 ਅਪਰੈਲ ਦੀ ਰਾਤ ਨੂੰ 9 ਸੂਰ ਚੋਰੀ ਹੋਏ ਸਨ। ਜਾਂਚ ਮਗਰੋਂ ਹਰਜੰਟ ਸਿੰਘ ਜੰਟਾ ਨਿਵਾਸੀ ਅਲੂਣਾ ਪੱਲਾ ਜ਼ਿਲ੍ਹਾ ਲੁਧਿਆਣਾ ਪੁਲੀਸ ਦੇ ਹੱਥੇ ਚੜ੍ਹਿਆ। ਪੁੱਛ-ਪੜਤਾਲ ਦੌਰਾਨ ਹੀ ਪੁਲੀਸ ਨੇ ਜੰਟੇ ਦੇ ਹੋਰਨਾਂ ਸਾਥੀਆਂ ਜਗਤਾਰ ਸਿੰਘ ਤੇ ਗੋਪੀ ਉਰਫ਼ ਬੌਬੀ ਦੋਵੇਂ ਨਿਵਾਸੀ ਨਿੱਕਾ ਸਾਧਾਂ ਵਾਲੀ ਬਸਤੀ ਮੋਗਾ ਅਤੇ ਧਰਮਿੰਦਰ ਕੁਮਾਰ ਨਿਵਾਸੀ ਇੰਦਰਪੁਰੀ ਬਸਤੀ ਮੋਗਾ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਚੋਰੀ ਕੀਤੇ ਸੂਰ ਮੋਗਾ ਤੋਂ ਬਰਾਮਦ ਕਰ ਲਏ ਜਦਕਿ ਚੋਰੀ ਲਈ ਵਰਤੀ ਗੱਡੀ ਵੀ ਕਬਜ਼ੇ ਵਿੱਚ ਲੈ ਲਈ।

Advertisement

Advertisement
Author Image

Advertisement
Advertisement
×