For the best experience, open
https://m.punjabitribuneonline.com
on your mobile browser.
Advertisement

ਚੋਰ ਗਰੋਹ ਦੇ ਚਾਰ ਮੈਂਬਰ ਕਾਬੂ; ਚੌਲਾਂ ਦੇ 151 ਗੱਟੇ ਬਰਾਮਦ

11:14 AM Apr 14, 2024 IST
ਚੋਰ ਗਰੋਹ ਦੇ ਚਾਰ ਮੈਂਬਰ ਕਾਬੂ  ਚੌਲਾਂ ਦੇ 151 ਗੱਟੇ ਬਰਾਮਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 13 ਅਪਰੈਲ
ਪੁਲੀਸ ਨੇ ਕਰਨ ਰਾਈਸ ਮਿੱਲ ਵਿੱਚੋਂ ਚਾਵਲ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 151 ਗੱਟੇ ਬਰਾਮਦ ਕਰਵਾ ਲਏ ਹਨ। ਚੌਂਕੀ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ 18 ਮਾਰਚ ਨੂੰ ਹਰਮੇਸ਼ ਕੁਮਾਰ ਵਾਸੀ ਗਲੀ ਨੰਬਰ 5 ਰਾਮ ਨਗਰ ਸੁਨਾਮ ਜ਼ਿਲ੍ਹਾ ਸੰਗਰੂਰ ਨੇ ਪੁਲੀਸ ਕੋਲ 200 ਗੱਟੇ ਬਾਸਮਤੀ ਚਾਵਲ ਚੋਰੀ ਹੋਣ ਸਬੰਧੀ ਸਿਕਾਇਤ ਦਰਜ ਕਰਵਾਈ ਸੀ। ਇਸ ਸਬੰਧੀ ਚੌਕੀ ਇੰਚਾਰਜ ਸੁਨਾਮ ਦਵਿੰਦਰ ਸਿੰਘ ਨੇ ਤਫਤੀਸ਼ ਕਰਦਿਆਂ ਦੱਸਿਆ ਕਿ ਕਥਿਤ ਦੋਸ਼ੀਆਂ ਜਸਵੀਰ ਸਿੰਘ ਉਰਫ ਜੱਸੀ ਵਾਸੀ ਸੰਘਰੇੜੀ, ਸੰਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਘਰਾਚੋਂ, ਰਕੇਸ਼ ਕੁਮਾਰ ਉਰਫ ਕਾਲੂ ਵਾਸੀ ਵਾਰਡ ਨੰਬਰ 14 ਕਾਲਜ ਰੋਡ ਸੁਨਾਮ ਨੂੰ 6 ਅਪਰੈਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਨੂੰ ਜੁਡੀਸ਼ਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਹੁਣ ਕਥਿਤ ਦੋਸ਼ੀ ਰੋਹੀ ਰਾਮ ਉਰਫ ਰੋਹੀ ਵਾਸੀ ਹਰਿਆਉ ਹਾਲ ਆਵਾਦ ਵਾਸੀ ਸੰਘਰੇੜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਚੋਰੀ ਕੀਤੇ ਗਏ 151 ਗੱਟੇ ਬਾਸਮਤੀ ਚਾਵਲ ਬਰਾਮਦ ਕਰਵਾਏ ਹਨ।

Advertisement

ਬਾਰ੍ਹਾਂ ਸਾਲਾਂ ਤੋਂ ਭਗੌੜਾ ਕਾਬੂ

ਭਵਾਨੀਗੜ੍ਹ (ਪੱਤਰ ਪ੍ਰੇਰਕ): ਪੁਲੀਸ ਨੇ ਜਬਰ-ਜਨਾਹ ਦੇ ਮਾਮਲੇ ਵਿੱਚ ਸਜ਼ਾਯਾਫ਼ਤਾ 12 ਸਾਲ ਤੋਂ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਬਿੱਕਰ ਸਿੰਘ ਉਰਫ ਬਿਕਰਮ ਵਾਸੀ ਪਿੰਡ ਰਾਮਪੁਰਾ ਹਾਲ ਆਬਾਦ ਮਾਝਾ ਖ਼ਿਲਾਫ਼ 2010 ਵਿੱਚ ਬਲਾਤਕਾਰ ਦੇ ਦੋਸ਼ ਤਹਿਤ ਸਮਾਣਾ ਸਦਰ ਵਿੱਚ ਕੇਸ ਦਰਜ ਹੋਇਆ ਸੀ। ਇਸ ਮੁਕੱਦਮੇ ਵਿੱਚ ਉਸ ਨੂੰ ਸਜ਼ਾ ਹੋਈ ਸੀ ਅਤੇ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਸੀ ਪਰ ਉਕਤ ਵਿਅਕਤੀ ਪੈਰੋਲ ’ਤੇ ਬਾਹਰ ਆਇਆ ਸੀ ਪਰ 14 ਅਗਸਤ 2012 ਨੂੰ ਛੁੱਟੀ ਪੂਰੀ ਹੋਣ ’ਤੇ ਵੀ ਉਹ ਵਾਪਸ ਜੇਲ੍ਹ ਵਿੱਚ ਨਹੀਂ ਗਿਆ।

Advertisement
Author Image

sukhwinder singh

View all posts

Advertisement
Advertisement
×