ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰਿਵਾਰ ਦੇ ਚਾਰ ਜੀਅ ਕਾਰ ਸਣੇ ਲਸਾੜਾ ਡਰੇਨ ’ਚ ਡਿੱਗੇ

07:58 AM Aug 26, 2024 IST
ਲਸਾੜਾ ਡਰੇਨ ਵਿੱਚ ਡਿੱਗੀ ਕਾਰ ਨੂੰ ਦੇਖਦੇ ਹੋਏ ਲੋਕ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 25 ਅਗਸਤ
ਇੱਥੇ ਲੰਘੀ ਰਾਤ ਸੰਗਰੂਰ ਤੋਂ ਘਰੇਲੂ ਸਮਾਗਮ ’ਚੋਂ ਪਰਤ ਰਹੇ ਦੀਵਾਨਖਾਨਾ ਰੋਡ ਸਥਿਤ ਮੁਹੱਲਾ ਸ਼ੀਸ਼ ਮਹਿਲ ਵਿੱਚ ਰਹਿਣ ਵਾਲੇ ਜਿੰਦਲ ਪਰਿਵਾਰ ਦੇ ਚਾਰ ਜੀਅ ਕਾਰ ਸਣੇ ਮਾਲੇਰਕੋਟਲਾ-ਧੂਰੀ ਸੜਕ ਸਥਿਤ ਲਸਾੜਾ ਡਰੇਨ ਵਿੱਚ ਡਿੱਗ ਪਏ। ਪਤਾ ਲੱਗਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਪੀੜਤਾਂ ਨੂੰ ਡਰੇਨ ਵਿੱਚੋਂ ਕੱਢ ਕੇ ਸਰਕਾਰੀ ਹਸਪਤਾਲ ਮਾਲੇਰਕੋਟਲਾ ਪਹੁੰਚਾਇਆ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰਿਵਾਰ ਦੇ ਤਿੰਨ ਜੀਅ ਠੀਕ-ਠਾਕ ਹਨ। ਹਸਪਤਾਲ ਦੇ ਡਾਕਟਰਾਂ ਨੇ ਜ਼ਖ਼ਮੀ ਬਿਰਧ ਮਾਤਾ ਪੁਸ਼ਪਾ ਜਿੰਦਲ ਨੂੰ ਅਗਲੇਰੇ ਇਲਾਜ ਲਈ ਰਾਤ ਹੀ ਰੈਫ਼ਰ ਕਰ ਦਿੱਤਾ, ਜੋ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀਮਤੀ ਪੁਸ਼ਪਾ ਜਿੰਦਲ ਪਤਨੀ ਗਿਆਨ ਚੰਦ, ਵਿਜੈ ਜਿੰਦਲ ਪੁੱਤਰ ਗਿਆਨ ਚੰਦ, ਰਾਜੀਵ ਜਿੰਦਲ ਪੁੱਤਰ ਗਿਆਨ ਚੰਦ ਅਤੇ ਪ੍ਰੀਤੀ ਜਿੰਦਲ ਲੰਘੀ ਰਾਤ ਕਰੀਬ ਸਾਢੇ ਬਾਰਾਂ ਵਜੇ ਸੰਗਰੂਰ ਦੇ ਇੱਕ ਮੈਰਿਜ ਪੈਲੇਸ ਵਿੱਚ ਰੱਖੇ ਨਿੱਜੀ ਸਮਾਗਮ ਤੋਂ ਆਪਣੀ ਕਾਰ ਰਾਹੀਂ ਵਾਪਸ ਮਾਲੇਰਕੋਟਲਾ ਆ ਰਹੇ ਸਨ। ਮਾਲੇਰਕੋਟਲਾ-ਧੂਰੀ ਰੋਡ ਸਥਿਤ ਲਸਾੜਾ ਡਰੇਨ ਦੇ ਪੁਲ ਨੇੜੇ ਅਚਾਨਕ ਕਾਰ ਬੇਕਾਬੂ ਹੋਣ ਮਗਰੋਂ ਡਰੇਨ ਵਿੱਚ ਡਿੱਗ ਗਈ। ਡਰੇਨ ਵਿੱਚ ਡਿੱਗੀ ਕਾਰ ਅੰਦਰੋਂ ਹੀ ਪਰਿਵਾਰ ਦੇ ਮੈਂਬਰਾਂ ਨੇ ਪਿੱਛੇ ਸੰਗਰੂਰ ਤੋਂ ਆ ਰਹੇ ਪਰਿਵਾਰ ਦੇ ਹੋਰ ਜੀਆਂ ਨੂੰ ਮੋਬਾਈਲ ਫੋਨ ’ਤੇ ਘਟਨਾ ਦੀ ਜਾਣਕਾਰੀ ਦਿੱਤੀ। ਪਤਾ ਲਗਦਿਆਂ ਹੀ ਪਰਿਵਾਰ ਦੇ ਬਾਕੀ ਜੀਅ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪੁੱਜ ਗਈ।
ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜਿੰਦਲ ਪਰਿਵਾਰ ਨੂੰ ਡਰੇਨ ਵਿੱਚੋਂ ਕੱਢ ਕੇ ਸਰਕਾਰੀ ਹਸਪਤਾਲ ਮਾਲੇਰਕੋਟਲਾ ਪਹੁੰਚਾਇਆ।

Advertisement

Advertisement
Advertisement