For the best experience, open
https://m.punjabitribuneonline.com
on your mobile browser.
Advertisement

ਅਰਸ਼ ਡੱਲਾ ਗਰੋਹ ਦੇ ਚਾਰ ਮੈਂਬਰ ਫਿਰੌਤੀ ਮੰਗਣ ਦੇ ਦੋਸ਼ ਹੇਠ ਕਾਬੂ

07:05 AM May 03, 2024 IST
ਅਰਸ਼ ਡੱਲਾ ਗਰੋਹ ਦੇ ਚਾਰ ਮੈਂਬਰ ਫਿਰੌਤੀ ਮੰਗਣ ਦੇ ਦੋਸ਼ ਹੇਠ ਕਾਬੂ
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 2 ਮਈ
ਫਿਰੌਤੀ ਮੰਗਣ ਦੇ ਦੋਸ਼ ਹੇਠ ਮੁਕਤਸਰ ਪੁਲੀਸ ਨੇ ਅਰਸ਼ ਡੱਲਾ ਗਰੋਹ ਦੇ ਚਾਰ ਮੈਂਬਰਾਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ| ਮੁਲਜ਼ਮਾਂ ਦੀ ਪਛਾਣ ਹਿਮਾਂਸ਼ੂ ਸੇਖੋਂ ਵਾਸੀ ਨਾਕਾ ਨੰਬਰ 3 ਮੁਕਤਸਰ, ਹਰਮਨਦੀਪ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਮੁਕਤਸਰ, ਗੁਰਦਿਆਰ ਸਿੰਘ ਉਰਫ ਬਲਜੋਤ ਸਿੰਘ ਵਾਸੀ ਗੋਨੇਆਣਾ ਰੋਡ, ਮੁਕਤਸਰ ਵਜੋਂ ਹੋਈ ਹੈ| ਮੁਲਜ਼ਮਾਂ ਨੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ| ਇਸ ਸਬੰਧ ਵਿੱਚ ਪੁਲੀਸ ਨੇ ਥਾਣਾ ਸਿਟੀ ਵਿੱਚ ਮੁਕੱਦਮਾ ਦਰਜ ਕਰਕੇ ਕਾਰਵਾਈ ਕਰਦਿਆਂ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ| ਇਸ ਸਬੰਧ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਹਰਮਨਦੀਪ ਸਿੰਘ ਪਾਸੋਂ ਇਕ ਮੋਬਾਈਲ ਫੋਨ, .32 ਬੋਰ ਪਿਸਤੌਲ, 4 ਕਾਰਤੂਸ, ਕਾਰ ਅਤੇ ਸਕੂਟੀ ਬਰਾਮਦ ਕੀਤੀ ਗਈ ਹੈ| ਮੁਲਜ਼ਮਾਂ ਵਿੱਚੋਂ ਇਕ ਨਾਬਾਲਗ ਹੈ| ਉਨ੍ਹਾਂ ਦੱਸਿਆ ਕਿ ਹਿਮਾਂਸ਼ੂ ਸੇਖੋਂ ਅਤੇ ਉਸ ਦਾ ਜੁਵੇਨਾਈਲ ਸਾਥੀ ਮੁਦੱਈ ਦੇ ਘਰ ਫੋਨ ਕਰਦਾ ਸੀ ਅਤੇ ਉਸਦੇ ਆਉਣ ਜਾਣ ਬਾਰੇ ਜਾਣਕਾਰੀ ਹਰਮਨਦੀਪ ਸਿੰਘ ਦਿੰਦਾ ਸੀ| ਇਨ੍ਹਾਂ ਦਾ ਸਬੰਧ ਗੈਂਗਸਟਰ ਅਰਸ਼ ਡੱਲਾ ਨਾਲ ਸੀ| ਇਸੇ ਤਰ੍ਹਾਂ ਗੁਰਪਿਆਰ ਸਿੰਘ ਵੀ ਸ਼ਹਿਰ ਦੇ ਨਾਮੀ ਵਿਅਕਤੀਆਂ ਦੀ ਡਿਟੇਲ ਹਰਮਨਦੀਪ ਸਿੰਘ ਨੂੰ ਭੇਜਦਾ ਸੀ ਜੋ ਅੱਗੇ ਇਹ ਡੀਟੇਲ ਅਰਸ਼ ਡੱਲਾ ਨੂੰ ਭੇਜ ਕੇ, ਵਿਅਕਤੀਆਂ ਨੂੰ ਡਰਾ ਕੇ ਉਨ੍ਹਾਂ ਪਾਸੋਂ ਫਿਰੌਤੀ ਦੀ ਮੰਗ ਕਰਦੇ ਸਨ|

Advertisement

Advertisement
Author Image

joginder kumar

View all posts

Advertisement
Advertisement
×