ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਟੇਰਾ ਗਰੋਹ ਦੇ ਚਾਰ ਮੈਂਬਰ ਕਾਬੂ

07:39 AM Dec 26, 2024 IST

ਪੱਤਰ ਪ੍ਰੇਰਕ
ਕਾਲਾਂਵਾਲੀ, 25 ਦਸੰਬਰ
ਐਸ.ਪੀ ਡੱਬਵਾਲੀ ਸਿਧਾਂਤ ਜੈਨ ਆਈਪੀਐੱਸ ਨੇ ਦੱਸਿਆ ਕਿ ਜ਼ਿਲ੍ਹਾ ਡੱਬਵਾਲੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਉਪ ਪੁਲੀਸ ਕਪਤਾਨ ਕਾਲਾਂਵਾਲੀ ਸੰਦੀਪ ਧਨਖੜ ਦੀ ਅਗਵਾਈ ਵਿੱਚ ਸੀਆਈਏ ਸਟਾਫ ਕਾਲਾਂਵਾਲੀ ਅਤੇ ਸਾਈਬਰ ਸੈੱਲ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਗਠਿਤ ਕੀਤੀ ਸੀ.ਆਈ.ਏ. ਕਾਲਾਂਵਾਲੀ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਚਾਰ ਮੁਲਜ਼ਮਾਂ ਨੂੰ ਲੁੱਟੇ ਗਏ ਮੋਬਾਈਲ ਅਤੇ ਨਕਦੀ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਮੀਨਾ, ਭੂਸ਼ਨ ਸਿੰਘ ਉਰਫ ਪੂਸਾ ਵਾਸੀ ਪਿੰਡ ਦੇਸੂ ਮਲਕਾਣਾ, ਸੁਖਜਿੰਦਰ ਸਿੰਘ ਉਰਫ ਸੁੱਚਾ ਵਾਸੀ ਜੱਜਲ ਜ਼ਿਲ੍ਹਾ ਬਠਿੰਡਾ ਪੰਜਾਬ ਅਤੇ ਵਿਸ਼ਾਲ ਵਾਸੀ ਪਿੰਡ ਕਾਲਝਰਾਣੀ ਪੰਜਾਬ ਵਜੋਂ ਹੋਈ ਹੈ।

Advertisement

Advertisement