For the best experience, open
https://m.punjabitribuneonline.com
on your mobile browser.
Advertisement

ਟਾਂਡਾ ਨੇੜੇ ਟਰਾਲੇ ਤੇ ਇਨੋਵਾ ਦੀ ਟੱਕਰ ’ਚ ਤਿੰਨ ਸਾਲਾ ਬੱਚੇ ਸਣੇ ਪਰਿਵਾਰ ਦੇ ਚਾਰ ਜੀਅ ਹਲਾਕ, ਇਕ ਜ਼ਖ਼ਮੀ

01:40 PM Jun 29, 2024 IST
ਟਾਂਡਾ ਨੇੜੇ ਟਰਾਲੇ ਤੇ ਇਨੋਵਾ ਦੀ ਟੱਕਰ ’ਚ ਤਿੰਨ ਸਾਲਾ ਬੱਚੇ ਸਣੇ ਪਰਿਵਾਰ ਦੇ ਚਾਰ ਜੀਅ ਹਲਾਕ  ਇਕ ਜ਼ਖ਼ਮੀ
ਟਾਂਡਾ ਨੇੜੇ ਹੋਏ ਸੜਕ ਹਾਦਸੇ ਵਿੱਚ ਚਕਨਾਚੂਰ ਹੋਈ ਇਨੋਵਾ ਕਾਰ।
Advertisement

ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 29 ਜੂਨ
ਇਥੇ ਟਾਂਡਾ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਅੱਜ ਸਵੇਰੇ ਢੱਟਾਂ ਪੁਲੀ ਨੇੜੇ ਟਰਾਲੇ ਤੇ ਇਨੋਵਾ ਦੀ ਟੱਕਰ ਕਾਰਨ ਤਿੰਨ ਸਾਲਾ ਬੱਚੇ ਸਮੇਤ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਚਕਨਾਚੂਰ ਹੋ ਗਈ। ਮ੍ਰਿਤਕਾਂ ਵਿੱਚ ਦੋ ਵਿਅਕਤੀ, ਇੱਕ ਔਰਤ ਤੇ ਤਿੰਨ ਸਾਲ ਦਾ ਬੱਚਾ ਸ਼ਾਮਲ ਹੈ। ਹਾਦਸੇ ਮਗਰੋਂ ਟਰਾਲੇ ਦਾ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ ’ਤੇ ਪਹੁੰਚੇ ਏਐੱਸਆਈ ਰਾਜੇਸ਼ ਕੁਮਾਰ ਨੇ ਸਰਕਾਰੀ ਐਂਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਮ੍ਰਿਤਕਾਂ ’ਚੋਂ ਦੋ ਦੀਆਂ ਲਾਸ਼ਾਂ ਸਰਕਾਰੀ ਹਸਪਤਾਲ ਦਸੂਹਾ ਤੇ ਦੋ ਹੋਰਨਾਂ ਦੀਆਂ ਟਾਂਡਾ ਦੇ ਰੰਗੀ ਰਾਮ ਚੈਰੀਟੇਬਲ ਹਸਪਤਾਲ ਵਿਚ ਰਖਵਾ ਦਿੱਤੀਆਂ ਹਨ। ਜ਼ਖ਼ਮੀ ਔਰਤ ਨੂੰ ਸਰਕਾਰੀ ਹਸਪਤਾਲ ਟਾਂਡਾ ਵਿਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਰਕਾਰੀ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਹੈ।

Advertisement

Advertisement
Author Image

Advertisement
Advertisement
×