For the best experience, open
https://m.punjabitribuneonline.com
on your mobile browser.
Advertisement

ਚਾਰ ਕਿੱਲੋ ਚੂਰਾ ਪੋਸਤ ਸਣੇ ਕਾਬੂ

08:50 AM Aug 27, 2024 IST
ਚਾਰ ਕਿੱਲੋ ਚੂਰਾ ਪੋਸਤ ਸਣੇ ਕਾਬੂ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਅਗਸਤ
ਜ਼ਿਲ੍ਹਾ ਪੁਲੀਸ ਨੇ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਹੇਠ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਵਰੁਣ ਸਿੰਗਲਾ ਦੀ ਅਗਵਾਈ ਹੇਠ ਅਪਰਾਧ ਸ਼ਾਖਾ ਇਕ ਦੀ ਟੀਮ ਨੇ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਹੇਠ ਜਸਪਾਲ ਵਾਸੀ ਧੰਨਤੋੜੀ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿੱਚੋਂ ਚਾਰ ਕਿੱਲੋ 300 ਗਰਾਮ ਚੂਰਾ ਪੋਸਤ ਬਰਾਮਦ ਕੀਤਾ ਹੈ। ਪੁਲੀਸ ਬੁਲਾਰੇ ਅਨੁਸਾਰ ਅਪਰਾਧ ਸ਼ਾਖਾ ਇੱਕ ਦੇ ਇੰਚਾਰਜ ਏਐੱਸਆਈ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਜੀਟੀ ਰੋਡ ਧੰਨਤੋੜੀ ਫਲਾਈਓਵਰ ਕੋਲ ਮੌਜੂਦ ਸੀ। ਟੀਮ ਨੂੰ ਗੁਪਤ ਸੂਚਨਾ ਮਿਲਣ ’ਤੇ ਪੁਲੀਸ ਨੇ ਨਿਊ ਹਿਮਾਚਲ ਢਾਬਾ ਦੀ ਬੈਸਮੈਂਟ ਵਿੱਚ ਬਣੇ ਸਟੋਰ ਵਿੱਚ ਛਾਪਾ ਮਾਰਿਆ। ਤਲਾਸ਼ੀ ਲੈਣ ’ਤੇ ਉਥੋਂ ਚਾਰ ਕਿੱਲੋ 300 ਗਰਾਮ ਚੂਰਾ ਪੋਸਤ ਬਰਾਮਦ ਹੋਇਆ। ਇਸ ਦੌਰਾਨ ਉਥੋਂ ਜਸਪਾਲ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸ਼ਾਹਬਾਦ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement
Advertisement
Author Image

Advertisement