For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸਿਆਂ ਵਿੱਚ ਚਾਰ ਹਲਾਕ

07:49 AM Jul 02, 2024 IST
ਸੜਕ ਹਾਦਸਿਆਂ ਵਿੱਚ ਚਾਰ ਹਲਾਕ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਜੁਲਾਈ
ਵੱਖ ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਥਾਣਾ ਡਵੀਜ਼ਨ ਨੰਬਰ 3 ਦੀ ਪੁਲੀਸ ਨੂੰ ਸੁਖਵਿੰਦਰ ਸਿੰਘ ਉਰਫ਼ ਸੋਨੂੰ ਵਾਸੀ ਮੁਹੱਲਾ ਧਰਮਪੁਰਾ ਨੇ ਦੱਸਿਆ ਕਿ ਉਸ ਦੇ ਭਰਾ ਮਨਜਿੰਦਰ ਸਿੰਘ ਦਾ ਕਸ਼ਮੀਰ ਨਗਰ ਚੌਕ ਵਿੱਚ ਇੱਕ ਆਟੋ ਰਿਕਸ਼ਾ ਨਾਲ ਐਕਸੀਡੈਂਟ ਹੋ ਗਿਆ ਅਤੇ ਚੰਡੀਗੜ੍ਹ ਦੇ ਸੈਕਟਰ-32 ’ਚ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਆਟੋ ਰਿਕਸ਼ਾ ਚਾਲਕ ਰਣਜੀਤ ਸਿੰਘ ਵਾਸੀ ਮੁੱਹਲਾ ਫਤਿਹਗੰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਦਰੇਸੀ ਦੀ ਪੁਲੀਸ ਨੂੰ ਹਰਬਲਾਸ ਵਾਸੀ ਬਾਲ ਸਿੰਘ ਨਗਰ ਬਸਤੀ ਜੋਧੇਵਾਲ ਨੇ ਦੱਸਿਆ ਕਿ ਉਸ ਦੇ ਲੜਕੇ ਰਣਜੀਤ ਕੁਮਾਰ (35) ਨੂੰ ਬਾਲ ਸਿੰਘ ਨਗਰ ਗੇਟ ਦੇ ਬਾਹਰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰੀ। ਇਲਾਜ ਦੌਰਾਨ ਸ੍ਰੀ ਰਾਮ ਚੈਰੀਟੇਬਲ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਕੇਸ ਦਰਜ ਲਿਆ ਗਿਆ ਹੈ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਕਿਰਪਾਲ ਸਿੰਘ ਵਾਸੀ ਸੂਰਜ ਨਗਰ ਟੇਡੀ ਰੋਡ ਸ਼ਿਮਲਾਪੁਰੀ ਨੇ ਦੱਸਿਆ ਕਿ ਉਸ ਦੇ ਲੜਕੇ ਪ੍ਰਿਤਪਾਲ ਸਿੰਘ (32) ਦੇ ਮੋਟਰਸਾਈਕਲ ਨੂੰ ਡੇਹਲੋਂ ਰੋਡ ਸਾਹਨੇਵਾਲ ’ਤੇ ਅਣਪਛਾਤੇ ਟਰੱਕ ਟਰਾਲੇ ਦੇ ਡਰਾਈਵਰ ਨੇ ਫੇਟ ਮਾਰੀ ਅਤੇ ਇਲਾਜ ਦੌਰਾਨ ਪ੍ਰਿਤਪਾਲ ਦੀ ਮੌਤ ਹੋ ਗਈ। ਥਾਣੇਦਾਰ ਸਾਧੂ ਸਿੰਘ ਨੇ ਦੱਸਿਆ ਕਿ ਟਰਾਲਾ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਲਾਡੂਵਾਲ ਦੇ ਇਲਾਕੇ ਪਿੰਡ ਬੌਂਕੜ ਡੋਗਰਾਂ, ਹੰਬੜਾ ਰੋਡ ਵਿੱਚ ਖਾਲੀ ਪਲਾਟ ਵਿੱਚ ਟਰੈਕਟਰ ਟਰਾਲੀ ਤੋਂ ਮਲਬਾ ਉਤਾਰਦਿਆਂ ਡਿੱਗਣ ਕਰਕੇ ਮੰਗਤ ਲਾਲ ਵਾਸੀ ਪਿੰਡ ਮਾਂਗਟ ਦੇ ਪਿਤਾ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲੀਸ ਨੇ ਟਰੈਕਟਰ ਚਾਲਕ ਨਿਰਭੈ ਸਿੰਘ ਤੇ ਉਸ ਦੇ ਪੁੱਤ ਧਰਮਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×