ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੱਕ ਦੀ ਲਪੇਟ ’ਚ ਆਉਣ ਕਾਰਨ ਚਾਰ ਹਲਾਕ, 18 ਜ਼ਖ਼ਮੀ

07:44 AM Jun 17, 2024 IST

ਗਾਜ਼ੀਆਬਾਦ, 16 ਜੂਨ
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਮੁਰਾਦਨਗਰ ਨੇੜੇ ਅੱਜ ਸਵੇਰੇ ਇੱਕ ਟਰੱਕ ਵੱਲੋਂ ਕੈਂਟਰ ਨੂੰ ਪਿੱਛਿਓਂ ਟੱਕਰ ਮਾਰੇ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਗਾਜ਼ੀਆਬਾਦ ਦੇ ਏਡੀਸੀਪੀ (ਟਰੈਫਿਕ) ਵੀਰੇਂਦਰ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਅੱਜ ਤੜਕੇ ਲਗਪਗ 1.15 ਵਜੇ ਵਾਪਰੀ, ਜਦੋਂ ਟਰੱਕ ਮੁਰਾਦਨਗਰ ਥਾਣਾ ਖੇਤਰ ਅਧੀਨ ਪੈਰੀਫੈਰਲ ਐਕਸਪ੍ਰੈੱਸਵੇਅ ਤੋਂ ਲੰਘ ਰਿਹਾ ਸੀ। ਮਿੰਨੀ ਟਰੱਕ ਇੱਟਾਂ ਵਾਲੇ ਭੱਠੇ ਦੇ ਕੁੱਝ ਮਜ਼ਦੂਰਾਂ ਨੂੰ ਲੈ ਕੇ ਸੋਨੀਪਤ ਤੋਂ ਹਰਦੋਈ ਜਾ ਰਿਹਾ ਸੀ। ਉਨ੍ਹਾਂ ਦੱਸਿਆ, ‘‘ਕੁੱਝ ਲੋਕ ਵਾਹਨ ਤੋਂ ਹੇਠਾਂ ਉਤਰੇ ਹੋਏ ਸਨ। ਇਸੇ ਦੌਰਾਨ ਪਿੱਛੋਂ ਆਏ ਇੱਕ ਟਰੱਕ ਦੀ ਟੱਕਰ ਕਾਰਨ ਕੈਂਟਰ ਪਲਟ ਗਿਆ, ਜਿਸ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 18 ਹੋਰ ਜ਼ਖ਼ਮੀ ਹੋ ਗਏ। ਕੈਂਟਰ ਵਿੱਚ 35 ਲੋਕ ਸਵਾਰ ਸਨ।’’ -ਪੀਟੀਆਈ

Advertisement

Advertisement
Advertisement