For the best experience, open
https://m.punjabitribuneonline.com
on your mobile browser.
Advertisement

ਖਾਰਕੀਵ ’ਚ ਰੂਸੀ ਡਰੋਨ ਹਮਲੇ ਵਿੱਚ ਚਾਰ ਹਲਾਕ, 12 ਜ਼ਖ਼ਮੀ

07:39 AM Apr 05, 2024 IST
ਖਾਰਕੀਵ ’ਚ ਰੂਸੀ ਡਰੋਨ ਹਮਲੇ ਵਿੱਚ ਚਾਰ ਹਲਾਕ  12 ਜ਼ਖ਼ਮੀ
ਯੂਕਰੇਨ ਦੇ ਸ਼ਹਿਰ ਖਾਰਕੀਵ ਵਿੱਚ ਰੂਸੀ ਹਵਾਈ ਹਮਲੇ ਕਾਰਨ ਨੁਕਸਾਨੀ ਇਮਾਰਤ ਨੂੰ ਦੇਖਦੇ ਹੋਏ ਲੋਕ। -ਫੋਟੋ: ਰਾਇਟਰਜ਼
Advertisement

ਕੀਵ, 4 ਅਪਰੈਲ
ਰੂਸੀ ਫੌਜਾਂ ਨੇ ਬੀਤੀ ਰਾਤ ਯੂਕਰੇਨ ਦੇ ਸ਼ਹਿਰ ਖਾਰਕੀਵ ਵਿੱਚ ਕਈ ਡਰੋਨ ਹਮਲੇ ਕੀਤੇ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂਕਿ 12 ਹੋਰ ਜ਼ਖ਼ਮੀ ਹੋ ਗਏ। ਖੇਤਰੀ ਗਵਰਨਰ ਓਲੇਹ ਸਿਨੀਹੂਬੋਵ ਨੇ ਇਹ ਜਾਣਕਾਰੀ ਦਿੱਤੀ। ਰੂਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ’ਤੇ ਘੱਟੋ-ਘੱਟ 15 ਡਰੋਨ ਹਮਲੇ ਕੀਤੇ। ਹਾਲਾਂਕਿ, ਇਨ੍ਹਾਂ ਵਿੱਚੋਂ ਕਈਆਂ ਨੂੰ ਯੂਕਰੇਨੀ ਹਵਾਈ ਫੌਜ ਨੇ ਫੁੰਡ ਦਿੱਤਾ ਹੈ।
ਇਸ ਤੋਂ ਪਹਿਲਾਂ ਹਵਾਈ ਹਮਲੇ ਰਾਹੀਂ ਇੱਕ ਉੱਚੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਤਿੰਨ ਬਚਾਅ ਕਰਮੀ ਮਾਰੇ ਗਏ, ਜਦੋਂਕਿ ਛੇ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਇੱਕ ਡਰੋਨ 14 ਮੰਜ਼ਿਲਾ ਇਮਾਰਤ ’ਤੇ ਡਿਗਿਆ ਜਿਸ ਵਿੱਚ 69 ਸਾਲਾ ਔਰਤ ਦੀ ਮੌਤ ਹੋ ਗਈ। ਰੂਸੀ ਫੌਜਾਂ ਦੇ ਹਾਲ ਹੀ ਦੇ ਹਫ਼ਤਿਆਂ ਦੌਰਾਨ ਖਾਰਕੀਵ ਵਿੱਚ ਹਵਾਈ ਹਮਲੇ ਵਧੇ ਹਨ। ਇਹ ਪੂਰਬੀ ਸ਼ਹਿਰ ਰੂਸ ਦੀ ਸਰਹੱਦ ਦੇ ਕਰੀਬ ਪੈਂਦਾ ਹੈ ਅਤੇ ਇਸ ’ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਦੋਹਾਂ ਨਾਲ ਹਮਲੇ ਕੀਤੇ ਜਾ ਰਹੇ ਹਨ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×