ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਰਕਿੰਗ ਕਾਰਿੰਦੇ ’ਤੇ ਕਿਰਪਾਨਾਂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਚਾਰ ਕਾਂਵੜੀਏ ਗ੍ਰਿਫ਼ਤਾਰ

08:07 AM Jul 22, 2024 IST

ਨਿਊ ਟੀਹਰੀ (ਉੱਤਰਾਖੰਡ), 21 ਜੁਲਾਈ
ਉੱਤਰਾਖੰਡ ਵਿੱਚ ਪਾਰਕਿੰਗ ਫੀਸ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਪਾਰਕਿੰਗ ਦੇ ਕਾਰਿੰਦੇ ਉੱਤੇ ਕਿਰਪਾਨਾਂ ਨਾਲ ਕਰਨ ਦੇ ਦੋਸ਼ ਹੇਠ ਹਰਿਆਣਾ ਨਾਲ ਸਬੰਧਤ ਚਾਰ ਕਾਂਵੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਮੁਨੀ ਕੀ ਰੇਤੀ ਪੁਲੀਸ ਥਾਣੇ ਦੇ ਇੰਚਾਰਜ ਰਿਤੇਸ਼ ਸ਼ਾਹ ਨੇ ਦੱਸਿਆ ਕਿ ਨੀਲਕੰਠ ਮੰਦਰ ਨੇੜੇ ਜਾਨਕੀ ਪੁਲ ਪਾਰਕਿੰਗ ਵਿੱਚ ਸ਼ਨਿਚਰਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਵਿੱਚ ਪਾਰਕਿੰਗ ਦੇ ਕਾਰਿੰਦੇ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਉਨ੍ਹਾਂ ਦੱਸਿਆ ਕਿ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਕਾਂਵੜੀਏ ਜਦੋਂ ਪਾਰਕਿੰਗ ਵਿੱਚ ਪਹੁੰਚੇ ਤਾਂ ਪਾਰਕਿੰਗ ਦੇ ਕਾਰਿੰਦਿਆਂ ਬਾਲਮ ਸਿੰਘ ਬਿਸ਼ਟ, ਅਜੇ ਤੇ ਸੁਭਾਸ਼ ਨੇ ਉਨ੍ਹਾਂ ਨੂੰ ਪਾਰਕਿੰਗ ਫੀਸ ਦੇਣ ਲਈ ਕਿਹਾ। ਇਸ ਦੌਰਾਨ ਹੋਈ ਬਹਿਸ ਤੋਂ ਬਾਅਦ ਮੁਲਜ਼ਮਾਂ ਨੇ ਬਿਸ਼ਟ ’ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਥਾਣਾ ਇੰਚਾਰਜ ਸ਼ਾਹ ਨੇ ਕਿਹਾ ਕਿ ਪਾਰਕਿੰਗ ਠੇਕੇਦਾਰ ਦੀ ਸ਼ਿਕਾਇਤ ’ਤੇ ਰਾਹੁਲ ਗੁਪਤਾ ਤੇ ਮਹੰਤ ਸੌਰਭ ਗਿਰੀ ਨਾਗਾ ਬਾਬਾ (40), ਦਿਵਿਆ ਉਰਫ਼ ਦੀਪੂ (19), ਰਜਤ (19) ਅਤੇ ਅਰਜੁਨ (18) ਵਾਸੀਆਨ ਸੋਨੀਪਤ (ਹਰਿਆਣਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ

Advertisement

Advertisement
Advertisement