ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ੍ਰੀਲੰਕਾਈ ਜਲ ਸੈਨਾ ਵੱਲੋਂ ਚਾਰ ਭਾਰਤੀ ਮਛੇਰੇ ਗ੍ਰਿਫ਼ਤਾਰ

07:11 AM Jun 19, 2024 IST

ਕੋਲੰਬੋ, 18 ਜੂਨ
ਸ੍ਰੀਲੰਕਾਈ ਜਲ ਸੈਨਾ ਨੇ ਟਾਪੂ ਮੁਲਕ ਦੀ ਸਮੁੰਦਰੀ ਹੱਦ ’ਚੋਂ ਕਥਿਤ ਤੌਰ ’ਤੇ ਮੱਛੀਆਂ ਫੜਨ ’ਤੇ ਅੱਜ ਤੜਕੇ ਚਾਰ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਕਿਸ਼ਤੀ ਜ਼ਬਤ ਕਰ ਲਈ। ਸ੍ਰੀਲੰਕਾ ਇਸ ਸਾਲ 180 ਤੋਂ ਵੱਧ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਚੁੱਕਾ ਹੈ। ਸ੍ਰੀਲੰਕਾ ਦੀ ਜਲ ਸੈਨਾ ਨੇ ਇੱਥੇ ਦੱਸਿਆ, ‘‘ਭਾਰਤੀਆਂ ਵੱਲੋਂ ਜਾਫਨਾ ਪ੍ਰਾਇਦੀਪ ਵਿੱਚ ਡੈਲਫਟ ਦੇ ਉੱਤਰੀ ਟਾਪੂ ਨੇੜੇ ਸ਼ਿਕਾਰ ਕਰਨ (ਮੱਛੀਆਂ ਫੜਨ) ਦੀ ਤਾਜ਼ੀ ਘਟਨਾ ’ਚ ਮੰਗਲਵਾਰ ਤੜਕੇ ਇੱਕ ਕਿਸ਼ਤੀ ਜ਼ਬਤ ਕੀਤੀ ਗਈ ਅਤੇ ਚਾਰ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।’’ ਜਲ ਸੈਨਾ ਨੇ ਕਿ ਸ੍ਰੀਲੰਕਾ ਦੇ ਪਾਣੀਆਂ ਵਿੱਚੋਂ ਗ਼ੈਰਕਾਨੂੰਨੀ ਤੌਰ ’ਤੇ ਮੱਛੀਆਂ ਫੜਨ ਦੇ ਦੋਸ਼ ਹੇਠ ਇਸ ਗ੍ਰਿਫ਼ਤਾਰੀ ਨਾਲ ਇਸ ਸਾਲ ਹੁਣ ਤੱਕ ਫੜੇ ਗਏ ਮਛੇਰਿਆਂ ਦੀ ਕੁੱਲ ਗਿਣਤੀ 182 ਹੋ ਗਈ ਹੈ, ਜਿਨ੍ਹਾਂ ਕੋਲੋਂ 25 ਕਿਸ਼ਤੀਆਂ ਜ਼ਬਤ ਕੀਤੀਆਂ ਗਈਆਂ ਹਨ। ਸ੍ਰੀਲੰਕਾ ਦੇ ਮੱਛੀ ਪਾਲਣ ਮੰਤਰਾਲੇ ਨੇ ਕਿਹਾ ਕਿ ਜਦੋਂ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 20 ਜੂਨ ਨੂੰ ਇੱਥੇ ਪਹੁੰਚਣਗੇ ਤਾਂ ਉਨ੍ਹਾਂ ਨਾਲ ਭਾਰਤੀਆਂ ਵੱਲੋਂ ਕਥਿਤ ਗ਼ੈਰਕਾਨੂੰਨੀ ਤੌਰ ’ਤੇ ਮੱਛੀਆਂ ਫੜਨ ਦੇ ਮੁੱਦੇ ’ਤੇ ਚਰਚਾ ਕੀਤੀ ਜਾਵੇਗੀ। -ਪੀਟੀਆਈ

Advertisement

Advertisement