ਉੱਤਰ ਪ੍ਰਦੇਸ਼ ਵਿੱਚ ਬੱਸ ਪਲਟਣ ਨਾਲ ਤਿੰਨ ਔਰਤਾਂ ਸਣੇ ਚਾਰ ਹਲਾਕ; ਛੇ ਜ਼ਖ਼ਮੀ
03:46 PM Jul 09, 2024 IST
ਹਰਦੋਈ, 9 ਜੁਲਾਈ
ਉਤਰ ਪ੍ਰਦੇਸ਼ ਦੇ ਹਰਦੋਈ ਵਿਚ ਅੱਜ ਬੱਸ ਪਲਟਣ ਨਾਲ 4 ਹਲਾਕ ਹੋ ਗਏ ਤੇ ਛੇ ਜਣੇ ਜ਼ਖ਼ਮੀ ਹੋ ਗਏ। ਇਹ ਬੱਸ ਹਰਦੋਈ ਮਾਧੋਗੰਜ ਰੋਡ ਉਤੇ ਸੜਕ ਕਿਨਾਰੇ ਪਲਟ ਗਈ ਜਿਸ ਕਾਰਨ ਤਿੰਨ ਔਰਤਾਂ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ। ਸਥਾਨਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੱਸ ’ਚ 25 ਸਵਾਰੀਆਂ ਸਨ ਜਿਨ੍ਹਾਂ ’ਚੋਂ ਛੇ ਗੰਭੀਰ ਜ਼ਖ਼ਮੀ ਹਨ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਮੌਕੇ ਰਾਹਤ ਕਾਰਜ ਚਲਾਏ ਜਾ ਰਹੇ ਹਨ ਤੇ ਸਥਾਨਕ ਵਾਸੀਆਂ ਦੇ ਸਹਿਯੋਗ ਨਾਲ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮੌਕੇ ਪੁਲੀਸ ਅਧਿਕਾਰੀ ਵੀ ਮੌਜੂਦ ਸਨ।
Advertisement
Advertisement